ਪੰਜਾਬੀ ਬਾਣੀ, 16 ਜੁਲਾਈ 2025। 114 ਸਾਲਾ ਬਜ਼ੁਰਗ ਸਿੱਖ ਐਥਲੀਟ ਫੌਜਾ ਸਿੰਘ (Fauja Singh) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ । 114 ਸਾਲਾ ਬਜ਼ੁਰਗ ਸਿੱਖ ਐਥਲੀਟ ਫੌਜਾ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਪੁਲਿਸ ਨੇ ਇਸ ਮਾਮਲੇ ਵਿੱਚ NRI ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਦਸੇ ਸਮੇਂ ਆਰੋਪੀ ਤੇਜ਼ ਰਫ਼ਤਾਰ ਨਾਲ ਫਾਰਚੂਨਰ ਕਾਰ ਚਲਾ ਰਿਹਾ ਸੀ ਅਤੇ ਪੀੜਤ ਨੂੰ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।
2 ਸਾਲ ਪਹਿਲਾਂ ਖਰੀਦੀ ਫਾਰਚੂਨਰ
ਪੁਲਿਸ ਨੇ ਮੰਗਲਵਾਰ ਦੇਰ ਰਾਤ ਉਸਨੂੰ ਉਸਦੇ ਪਿੰਡ ਕਰਤਾਰਪੁਰ ਤੋਂ ਗ੍ਰਿਫ਼ਤਾਰ ਕੀਤਾ। ਹਾਦਸੇ ਤੋਂ ਬਾਅਦ ਉਹ ਕਾਰ ਸਮੇਤ ਫਰਾਰ ਸੀ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੇ ਕਪੂਰਥਲਾ ਨਿਵਾਸੀ ਰਵਿੰਦਰ ਸਿੰਘ ਤੋਂ ਲਗਭਗ ਦੋ ਸਾਲ ਪਹਿਲਾਂ ਫਾਰਚੂਨਰ ਕਾਰ ਖਰੀਦੀ ਸੀ, ਜਿਸ ਨੂੰ ਉਹ ਹਾਦਸੇ ਸਮੇਂ ਚਲਾ ਰਿਹਾ ਸੀ। ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਫੌਜਾ ਸਿੰਘ ਨੂੰ ਟੱਕਰ ਵੱਜ ਗਈ।