ਪੰਜਾਬੀ ਬਾਣੀ, ਲੁਧਿਆਣਾ, 13 ਜੂਨ। Kamal Kaur Bhabhi: ਸੋਸ਼ਲ ਮੀਡੀਆ (Instagram Influencer) ‘ਤੇ ਕਾਫੀ ਸਰਗਰਮ ਭਾਬੀ ਕਮਲ ਕੌਰ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਦੇ ਨੇੜੇ ਪਾਰਕਿੰਗ ਵਿਚ ਬੰਦ ਗੱਡੀ ਵਿਚ ਲਾਸ਼ ਮਿਲੀ ਸੀ।
ਮਿਲੀ ਜਾਣਕਾਰੀ ਅਨੁਸਾਰ ਕਮਲ ਕੌਰ (Kamal Kaur Bhabhi) ਦੀ ਲਾਸ਼ ਲਗਭਗ ਦੋ ਤੋਂ ਤਿੰਨ ਦਿਨ ਪੁਰਾਣੀ ਦੱਸੀ ਗਈ। ਦੱਸ ਦਈਏ ਕਿ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਲੁਧਿਆਣਾ (Ludhiana) ਦੀ ਰਹਿਣ ਵਾਲੀ ਸੀ। ਕੰਚਨ ਕੁਮਾਰੀ ਸੋਸ਼ਲ ਮੀਡੀਆ ਉਤੇ ਅਸ਼ਲੀਲ ਵੀਡਿਓਜ਼ ਕਾਰਨ ਚਰਚਾ ਵਿਚ ਰਹਿੰਦੀ ਸੀ।

ਵੱਡਾ ਅਪਡੇਟ ਸਾਹਮਣੇ ਆ ਰਿਹਾ
ਹੁਣ ਭਾਬੀ ਕਮਲ ਕੌਰ (Kamal Kaur Bhabhi) ਦੀ ਮੌਤ ਮਾਮਲੇ ਵਿਚ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ। ਹਿਰਾਸਤ ਵਿਚ ਲਏ ਗਏ ਦੋਸ਼ੀ ਨਿਹੰਗ ਅੰਮ੍ਰਿਤਪਾਲ ਮਹਿਰੋਂ ਨਾਲ ਜੁੜੇ ਦੱਸੇ ਜਾ ਰਹੇ ਹਨ। ਪੁਲਸ ਮੁਤਾਬਕ ਫੜੇ ਗਏ ਦੋਵਾਂ ਦੋਸ਼ੀਆਂ ਨੇ ਅੰਮ੍ਰਿਤਪਾਲ ਮਹਿਰੋਂ ਨਾਲ ਮਿਲਕੇ ਭਾਬੀ ਕਮਲ ਕੌਰ ਉਰਫ ਕੰਚਨ ਦੇ ਕਤਲ ਦੀ ਸਾਜ਼ਿਸ਼ ਰਚੀ।
SSP ਅਮਨੀਤ ਕੋਂਡਾਲ ਮੁਤਾਬਕ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਆਪਣੇ ਦੋ ਸਾਥੀਆਂ ਨਾਲ ਮਿਲਕੇ ਇਸ ਕਤਲ ਨੂੰ ਅੰਜ਼ਾਮ ਦਿੱਤਾ ਹੈ। ਭਾਬੀ ਕਮਲ ਕੌਰ ਨੂੰ ਗੱਡੀ ਦੀ ਪ੍ਰਮੋਸ਼ਨ ਕਰਵਾਉਣ ਦੇ ਬਹਾਨੇ ਬਠਿੰਡਾ ਬੁਲਾਇਆ ਗਿਆ ਤੇ ਫੇਰ ਓਥੇ ਉਸਦਾ ਕਤਲ ਕਰ ਦਿੱਤਾ ਗਿਆ।

ਅਸ਼ਲੀਲ ਸਮੱਗਰੀ ਪੋਸਟ ਕਰਨ ਲਈ ਧਮਕੀ
ਹਿਰਾਸਤ ਵਿਚ ਲਏ ਗਏ ਦੋਨਾਂ ਦੋਸ਼ੀਆਂ ਵਿਚੋਂ ਇੱਕ ਜਿਲ੍ਹਾ ਤਰਨਤਾਰਨ ਦੇ ਪੱਟੀ ਦੇ ਹਰੀਕੇ ਪਿੰਡ ਦਾ ਹੈ ਅਤੇ ਇਕ ਜਿਲ੍ਹਾ ਮੋਗਾ ਦੇ ਮਹਿਰੋਂ ਪਿੰਡ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਅੰਮ੍ਰਿਤਪਾਲ ਮਹਿਰੋਂ ਨੇ ਭਾਬੀ ਕਮਲ ਕੌਰ ਨੂੰ ਸੋਸ਼ਲ ਮੀਡੀਆ ‘ਤੇ ਅਸ਼ਲੀਲ ਸਮੱਗਰੀ ਪੋਸਟ ਕਰਨ ਲਈ ਧਮਕੀ ਦਿੱਤੀ ਸੀ। ਜਲਦੀ ਹੀ ਪੁਲਸ ਇਸ ਕਤਲ ਰਹੱਸ ‘ਤੇ ਪ੍ਰੈਸ ਕਾਨਫਰੰਸ ਕਰੇਗੀ।