ਪੰਜਾਬੀ ਬਾਣੀ, 17 ਜੁਲਾਈ 2025। Punjab News: ਪੰਜਾਬ (Punjab) ਵਿੱਚ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹਰ ਰੋਜ਼ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ (Fraud Travel Agent) ਵੱਲੋਂ ਠੱਗੀ ਮਾਰੀ ਜਾ ਰਹੀ ਹੈ।
55 ਲੱਖ ਦੀ ਠੱਗੀ
ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ ਲੋਕਾਂ ਨੂੰ ਕੈਨੇਡਾ (Canada) ਭੇਜਣ ਦੇ ਨਾਮ ‘ਤੇ 55 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਆਰੋਪੀ ਟ੍ਰੈਵਲ ਏਜੰਟ ਦਾ ਨਾਮ ਪ੍ਰਭ ਸਿਮਰਨ ਸਿੰਘ ਮਾਨ ਦੱਸਿਆ ਜਾ ਰਿਹਾ ਹੈ ਜੋ ਕਿ ਸਾਵਿਤਰੀ ਐਨਕਲੇਵ, ਜ਼ੀਰਕਪੁਰ ਦਾ ਰਹਿਣ ਵਾਲਾ ਹੈ ਅਤੇ ਜ਼ੈੱਡ.ਐਸ. ਮਾਨ ਇਮੀਗ੍ਰੇਸ਼ਨ ਵੀਜ਼ਾ ਕੰਸਲਟੈਂਟ, ਜ਼ੀਰਕਪੁਰ ਦਾ ਸੰਚਾਲਕ ਹੈ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਜਾਣਕਾਰੀ ਦਿੰਦੇ ਹੋਏ ਪੀੜਤ ਗੁਰਜੰਟ ਸਿੰਘ ਉੱਪਲ ਨੇ ਦੱਸਿਆ ਕਿ ਉਹ ਕੈਨੇਡਾ ਜਾਣਾ ਚਾਹੁੰਦਾ ਸੀ, ਜਿਸ ਕਾਰਨ ਉਸਦੀ ਮੁਲਾਕਾਤ ਪ੍ਰਭ ਸਿਮਰਨ ਸਿੰਘ ਨਾਲ ਹੋਈ। ਆਰੋਪੀ ਨੇ ਪੀੜਤ ਤੋਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਵਰਕ ਪਰਮਿਟ ‘ਤੇ ਕੈਨੇਡਾ ਭੇਜਣ ਲਈ 55 ਲੱਖ ਰੁਪਏ ਦੀ ਮੰਗ ਕੀਤੀ।

ਦੋਸ਼ੀ ਨੂੰ ਦਿੱਤੇ ਦਸਤਾਵੇਜ਼
ਇਸ ਤੋਂ ਬਾਅਦ, ਸ਼ਿਕਾਇਤਕਰਤਾ ਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਸਾਰੇ ਪਾਸਪੋਰਟ ਅਤੇ ਦਸਤਾਵੇਜ਼ ਦੇ ਦਿੱਤੇ ਅਤੇ ਹੌਲੀ-ਹੌਲੀ ਦੋਸ਼ੀ ਦੇ ਬੈਂਕ ਖਾਤੇ ਵਿੱਚ 55 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਪਰ ਪੈਸੇ ਲੈਣ ਤੋਂ ਬਾਅਦ, ਦੋਸ਼ੀ ਏਜੰਟ ਨੇ ਨਾ ਤਾਂ ਉਸਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।

ਜਿਸ ਤੋਂ ਬਾਅਦ ਜਦੋਂ ਗੁਰਜੰਟ ਸਿੰਘ ਉੱਪਲ ਨੇ ਦੋਸ਼ੀ ਟ੍ਰੈਵਲ ਏਜੰਟ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਉਸਨੂੰ ਸਾਫ਼-ਸਾਫ਼ ਕਿਹਾ ਕਿ ਮੈਂ ਤੁਹਾਡੇ ਨਾਲ ਧੋਖਾ ਕੀਤਾ ਹੈ।ਜਿਸ ਤੋਂ ਬਾਅਦ ਪੀੜਤ ਨੇ ਆਰੋਪੀ ਦੇ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।