ਪੰਜਾਬੀ ਬਾਣੀ, 18 ਜੁਲਾਈ 2025। CG Liquor Scam: ਇਸ ਸਮੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਾਂਗਰਸ ਨੇਤਾ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ (Bhupesh Baghel) ਦੇ ਬੇਟੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸਾਬਕਾ ਮੁੱਖ ਮੰਤਰੀ ਦਾ ਪੁੱਤਰ ਗ੍ਰਿਫਤਾਰ
ਦੱਸ ਦੇਈਏ ਕਿ ਛੱਤੀਸਗੜ੍ਹ (Chhattisgarh) ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ (Bhupesh Baghel) ਦੇ ਪੁੱਤਰ ਚੈਤੰਨਿਆ ਬਘੇਲ (Chaitanya Baghel) ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫ਼ਤਾਰ ਕਰ ਲਿਆ ਹੈ। ਈਡੀ ਨੇ ਇਹ ਗ੍ਰਿਫ਼ਤਾਰੀ ਸ਼ਰਾਬ ਘੁਟਾਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ (Money Laundering) ਮਾਮਲੇ ਵਿੱਚ ਕੀਤੀ ਹੈ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਨਿਊਜ਼ ਏਜੰਸੀ ANI ਦੇ ਅਨੁਸਾਰ, ਇਹ ਗ੍ਰਿਫ਼ਤਾਰੀ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤੀ ਗਈ ਹੈ। ਭੂਪੇਸ਼ ਬਘੇਲ ਨੇ X ‘ਤੇ ਪੋਸਟ ਕੀਤਾ ਅਤੇ ਲਿਖਿਆ – ED ਆ ਗਈ ਹੈ। ਅੱਜ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ ਹੈ।ਅੱਜ ਅਡਾਨੀ ਨੂੰ ਤਾਮਨਾਰ ਵਿੱਚ ਕੱਟੇ ਜਾ ਰਹੇ ਦਰੱਖਤਾਂ ਦਾ ਮੁੱਦਾ ਚੁੱਕਣਾ ਸੀ । ‘ਸਾਹਿਬ’ ਨੇ ਭਿਲਾਈ ਨਿਵਾਸ ‘ਤੇ ED ਭੇਜ ਦਿੱਤੀ ਹੈ।
ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ
ਜਾਣਕਾਰੀ ਅਨੁਸਾਰ, ED ਦੀ ਟੀਮ 3 ਗੱਡੀਆਂ ਵਿੱਚ ਚੈਤੰਨਿਆ ਦੇ ਘਰ ਪਹੁੰਚੀ ਅਤੇ ਇਸ ਦੌਰਾਨ ਅਧਿਕਾਰੀਆਂ ਦੇ ਨਾਲ ਸੀਆਰਪੀਐਫ ਦੇ ਜਵਾਨ ਵੀ ਮੌਜੂਦ ਸਨ।ਅਧਿਕਾਰੀਆਂ ਦੇ ਅਨੁਸਾਰ, ED ਨੇ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਮਾਮਲੇ ਵਿੱਚ ਮਿਲੇ ਨਵੇਂ ਸਬੂਤਾਂ ਦੇ ਆਧਾਰ ‘ਤੇ ਭਿਲਾਈ ਸ਼ਹਿਰ ਵਿੱਚ ਚੈਤਨਿਆ ਬਘੇਲ ਦੇ ਘਰ ਦੀ ਤਲਾਸ਼ੀ ਲਈ, ਜਿਸ ਤੋਂ ਬਾਅਦ ਹੁਣ ਚੈਤਨਿਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਵਿਧਾਨ ਸਭਾ ਜਾਂਦੇ ਸਮੇਂ ਭੁਪੇਸ਼ ਬਘੇਲ ਨੇ ਕਿਹਾ- ਪਿਛਲੀ ਵਾਰ ਮੇਰੇ ਜਨਮਦਿਨ ‘ਤੇ ED ਭੇਜੀ ਗਈ ਸੀ। ਇਸ ਵਾਰ ਮੇਰੇ ਪੁੱਤਰ ਦੇ ਜਨਮਦਿਨ ‘ਤੇ ਮੋਦੀ-ਸ਼ਾਹ ਨੇ ਆਪਣੇ ਮਾਲਕ ਨੂੰ ਖੁਸ਼ ਕਰਨ ਲਈ ED ਭੇਜੀ ਹੈ। ਭੁਪੇਸ਼ ਬਘੇਲ ਨਾ ਤਾਂ ਝੁਕਣਗੇ ਅਤੇ ਨਾ ਹੀ ਡਰਣਗੇ। ਅੱਜ ਅਡਾਨੀ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ ਜਾਵੇਗਾ, ਇਸੇ ਲਈ ED ਭੇਜੀ ਗਈ ਹੈ।