ਪੰਜਾਬੀ ਬਾਣੀ, 8ਜੁਲਾਈ 2025। Jalandhar News: ਜਲੰਧਰ ਦੇ ਸ਼ਾਹਕੋਟ (Shahkot) ਤੋਂ ਇਸ ਸਮੇ ਦੀ ਵੱਡੀ ਖ਼ਬਰ ਸਾਮ੍ਹਣੇ ਆ ਰਹੀ ਹੈ ਕਿ ਸ਼ਾਹਕੋਟ ਪੁਲਿਸ ਥਾਣੇ ਵਿੱਚ ਉਸ ਸਮੇ ਹਫੜਾ ਦਫੜੀ ਮੱਚ ਗਈ ਜਦੋ ਥਾਣੇ ਦੇ ਉੱਪਰਲੇ ਹਿੱਸੇ ਤੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਹਿਚਾਣ 26 ਸਾਲ ਗੁਰਭੇਜ ਸਿੰਘ ਉਰਫ ਭੀਜਾ ਵਜੋਂ ਹੋਈ ਹੈ,ਜੋ ਕਿ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਦਾ ਰਹਿਣ ਵਾਲਾ ਸੀ।
ਕਬੱਡੀ ਦਾ ਮਾਹਿਰ ਖਿਡਾਰੀ
ਗੁਰਭੇਜ ਸਿੰਘ ਕਬੱਡੀ ਦਾ ਇੱਕ ਬਹੁਤ ਹੀ ਚੰਗਾ ਖਿਡਾਰੀ ਸੀ ਅਤੇ ਪਿਛਲੇ ਕੁੱਝ ਮਹੀਨਿਆਂ ਤੋਂ ਉਹ ਸ਼ਾਹਕੋਟ ਦੇ ਪੁਲਿਸ ਸਟੇਸ਼ਨ ਵਿੱਚ ਚਾਹ ਪਾਣੀ ਦਾ ਕੰਮ ਕਰ ਰਿਹਾ ਸੀ।
ਜਿਸਦੇ ਚਲਦਿਆਂ ਪਰਿਵਾਰ ਦਾ ਕਹਿਣਾ ਹੈ ਕਿ ਗੁਰਭੇਜ ਸਿੰਘ ਸ਼ੁੱਕਰਵਾਰ ਨੂੰ ਉਸੇ ਤਰ੍ਹਾਂ ਹੀ ਗਿਆ ਜਿਸ ਤਰ੍ਹਾਂ ਉਹ ਹਰ ਰੋਜ਼ ਜਾਂਦਾ ਹੈ , ਪਰ ਸ਼ੁੱਕਰਵਾਰ ਨੂੰ ਉਹ ਘਰ ਨਹੀਂ ਪਰਤਿਆ। ਜਿਸ ਤੋਂ ਬਾਅਦ ਪਰਿਵਾਰ ਨੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ , ਪਰ ਕੋਈ ਵੀ ਸੁਰਾਗ ਹਾਸਿਲ ਨਹੀਂ ਹੋਇਆ।
ਇਹ ਵੀ ਪੜ੍ਹੋ: ਪੰਜਾਬ ਦੀ ਇੰਸਟਾਗ੍ਰਾਮ ਪ੍ਰਭਾਵਕ ਪ੍ਰੀਤ ਜੱਟੀ ਦਾ ਰੋ-ਰੋ ਕੇ ਬੁਰਾ ਹਾਲ, ਦੇਖੋ VIDEO
ਤਿੰਨ ਦਿਨਾਂ ਤੱਕ ਪੁਲਿਸ ਸਟੇਸ਼ਨ ਦੇ ਸਟਾਫ਼ ਨੂੰ ਵੀ ਉਸਦੀ ਕੋਈ ਖ਼ਬਰ ਨਹੀਂ ਸੀ। ਐਤਵਾਰ ਦੇਰ ਰਾਤ ਜਦੋਂ ਪੁਲਿਸ ਥਾਣੇ ਵਿੱਚ ਅਚਾਨਕ ਬਦਬੂ ਫੈਲ ਗਈ । ਜਿਸ ਤੋਂ ਬਾਅਦ ਛੱਤ ਦੇ ਕਮਰੇ ਵਿੱਚ ਗਏ, ਤਾਂ ਗੁਰਭੇਜ ਸਿੰਘ ਦੀ ਲਾਸ਼ ਉੱਥੇ ਪਈ ਮਿਲੀ। ਲਾਸ਼ ਬੁਰੀ ਤਰ੍ਹਾਂ ਸੜੀ ਹੋਈ ਸੀ ਕਿਉਂਕਿ ਇਹ ਤਿੰਨ ਦਿਨ ਪੁਰਾਣੀ ਸੀ।
ਪਰਿਵਾਰ ਨੂੰ ਸੌਂਪੀ ਮ੍ਰਿਤਕ ਦੇਹ
ਸੂਚਨਾ ਮਿਲਣ ਤਰੁੰਤ ਬਾਅਦ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਨਕੋਦਰ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਅਤੇ ਬਾਅਦ ਵਿੱਚ ਅੰਤਿਮ ਸੰਸਕਾਰ ਲਈ ਪਰਿਵਾਰ ਨੂੰ ਸੌਂਪ ਦਿੱਤਾ। ਅੰਤਿਮ ਸਸਕਾਰ ਸਮੇਂ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਪੁਲਿਸ ਕਰਮਚਾਰੀ ਵੀ ਮੌਜੂਦ ਸਨ।