ਪੰਜਾਬੀ ਬਾਣੀ, 17 ਜੁਲਾਈ 2025। Punjab News: ਹਲਕਾ ਤਰਨ ਤਾਰਨ (Taran Taran) ਦੇ ਕਸਬਾ ਝਬਾਲ ਜੋ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪਹਿਲੇ ਪ੍ਰਧਾਨ ਸਰਮੁੱਖ ਸਿੰਘ ਝਬਾਲ ਦਾ ਨਗਰ ਵੀ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ 20 ਜੁਲਾਈ ਨੂੰ ਜ਼ਿਮਨੀ ਚੋਣ ਦੇ ਆਗਾਜ਼ ਲਈ ਵੱਡੀ ਰੈਲੀ ਵਿੱਚ ਇੱਕ ਵੱਡਾ ਰਾਜਨੀਤਿਕ ਧਮਾਕਾ ਕਰੇਗਾ। ਇਸ ਰੈਲੀ ਵਿੱਚ ਤਰਨ ਤਾਰਨ ਹਲਕੇ ਅੰਦਰ ਰਾਜਨੀਤਿਕ ਤੌਰ ‘ਤੇ ਇੱਕ ਸ਼ਕਤੀਸ਼ਾਲੀ ਹੋਂਦ ਰੱਖਣ ਵਾਲਾ “ਅਜਾਦ ਗਰੁੱਪ” ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਵੇਗਾ।

ਅਕਾਲੀ ਦਲ ਵਿੱਚ ਸ਼ਾਮਲ
ਆਜ਼ਾਦ ਗਰੁੱਪ ਨੇ ਪਿਛਲੇ ਦਿਨੀਂ ਮੀਟਿੰਗ ਕਰਕੇ ਆਪਣਾ ਆਗੂ ਇੱਕ ਸੋਸ਼ਲ ਵਰਕਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਚੁਣ ਲਿਆ ਹੈ। ਇਸ ਗਰੁੱਪ ਕੋਲ 104 ਪੰਚਾਇਤਾਂ ‘ਚੋ 43 ਮੌਜੂਦਾ ਸਰਪੰਚ ਤੇ ਬਾਕੀ ਸਾਬਕਾ ਸਰਪੰਚ ਤੇ ਨਗਰ ਕੌਂਸਲ ਤਰਨ ਤਾਰਨ ਦੇ 25 MCs ਵਿੱਚੋਂ 8 ਮੌਜੂਦਾ MCs ਤੇ ਬਾਕੀ 17 ਵਾਰਡਾਂ ਤੋਂ ਵੀ ਚੋਣ ਲੜਣ ਵਾਲੇ ਉਮੀਦਵਾਰ ਤੇ ਇਸ ਗਰੁੱਪ ਦੇ ਸਾਰੇ ਹਜ਼ਾਰਾਂ ਸਮਰਥਕ ਰੈਲੀ ਵਿੱਚ ਸ਼ਾਮਲ ਹੋ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨਗੇ।
ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਇਸ ਰੈਲੀ ਨਾਲ ਤਰਨਤਾਰਨ ਦੀ ਜ਼ਿਮਨੀ ਚੋਣ ਦਾ ਆਉਣ ਵਾਲਾ ਮਾਹੌਲ ਆਪਣੇ ਆਪ ਸਪੱਸ਼ਟ ਕਰ ਦੇਵੇਗਾ ਕਿ ਅਕਾਲੀ ਦਲ ਆਪਣੇ ਇਸ ਕਿਲੇ ਦੇ ਉੱਤੇ ਬੜੀ ਸ਼ਾਨ ਨਾਲ ਮੁੜ ਕਾਬਜ਼ ਹੋਵੇਗਾ।