ਪੰਜਾਬੀ ਬਾਣੀ, ਮੋਗਾ, 5 ਜੁਲਾਈ 2025। Actress Tania Father Shot: ਬੀਤੇ ਦਿਨ ਪੰਜਾਬੀ ਅਦਾਕਾਰ ਤਾਨੀਆ ਦੇ ਪਿਤਾ ਡਾ. ਅਨਿਲ ਜੀਤ ਕੰਬੋਜ਼ ਨੂੰ ਗੋਲੀ ਮਾਰੀ ਗਈ (Punjabi actress Tania father shot), ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ਼ ਦੇ ਲਈ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ। ਉਨ੍ਹਾ ਦੀ ਹਾਲਤ ਨਾਜ਼ੁਕ ਹੈ।
ਪਿਤਾ ਦੀ ਹਾਲਤ ਹੋਈ ਨਾਜ਼ੁਕ
ਇਸ ਦੀ ਜਾਣਕਾਰੀ ਅਦਾਕਾਰਾ ਤਾਨੀਆ ਦੇ ਸੋਸ਼ਲ ਮੀਡਿਆ ਹੈਂਡਲ ਤੇ ਸ਼ੇਅਰ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਉਨ੍ਹਾ ਦੀ ਹਾਲਤ ਨਾਜ਼ੁਕ ਹੈ। ਅਦਾਕਾਰਾ ਤਾਨੀਆ (Punjabi actress Tania) ਦੇ ਸੋਸ਼ਲ ਮੀਡਿਆ ਹੈਂਡਲ ਤੇ ਸ਼ੇਅਰ ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਮੋਗਾ (Moga) ਦੇ ਨਿੱਜੀ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ਼ ਹੋ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਦੀ ਇੰਸਟਾਗ੍ਰਾਮ ਪ੍ਰਭਾਵਕ ਪ੍ਰੀਤ ਜੱਟੀ ਦਾ ਰੋ-ਰੋ ਕੇ ਬੁਰਾ ਹਾਲ, ਦੇਖੋ VIDEO
ਉੱਥੇ ਹੀ ਇੱਕ ਸ਼ੇਅਰ ਕੀਤੀ ਗਈ ਪੋਸਟ ਵਿੱਚ ਲਿਖਿਆ ਹੈ ਕਿ ਤਾਨੀਆ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਹ ਸਮਾਂ ਬਹੁਤ ਹੀ ਮੁਸ਼ਕਿਲ ਤੇ ਦੁੱਖਦਾਈ ਹੈ। ਅਸੀਂ ਮੀਡਿਆ ਅਤੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਪਰਾਈਵੇਸੀ ਦਾ ਸਨਮਾਨ ਤੇ ਸਮਾਂ ਦਿੱਤਾ ਜਾਵੇ ਅਤੇ ਇਸ ਸਥਿਤੀ ਤੇ ਕੋਈ ਵੀ ਟਿੱਪਣੀ ਤੇ ਅਫ਼ਵਾਹ ਨਾ ਫੈਲਾਈ ਜਾਵੇ। ਤੁਹਾਡੀ ਸਮਝਦਾਰੀ ਅਤੇ ਸਾਥ ਦੇ ਲਈ ਧੰਨਵਾਦ।

ਫਿਰੌਤੀ ਦੇ ਵਜੋਂ ਜਾਂਚ ਪੜਤਾਲ
ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਹੀ ਤਾਨੀਆ ਦੇ ਪਿਤਾ ਡਾ ਅਨਿਲ ਜੀਤ ਸਿੰਘ ਕੰਬੋਜ਼ ਨੂੰ ਮੋਗਾ ਦੇ ਹੀ ਇਲਾਕੇ ਵਿੱਚ ਹੀ ਹਰਬੰਸ ਨਰਸਿੰਗ ਹੋਮ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਜਿਥੇ ਕਿ ਪੁਲਿਸ ਇਸ ਮਾਮਲੇ ਨੂੰ ਫਿਰੌਤੀ ਦੇ ਵਜੋਂ ਜਾਂਚ ਪੜਤਾਲ ਕਰਦੀ ਪਾਈ ਹੈ, ਕਿਉਂਕਿ ਡਾਕਟਰ ਅਤੇ ਅਦਾਕਾਰ ਦੇ ਪਿਤਾ ਨੂੰ ਪਿਛਲੇ ਕਾਫੀ ਸਮੇਂ ਤੋਂ ਆਤੰਕੀ ਲਖਬੀਰ ਲੰਡਾ ਦੇ ਗੈਂਗ ਵਲੋਂ ਇੱਕ ਕਰੋੜ ਦੀ ਫਿਰੌਤੀ ਮੰਗ ਕੀਤੀ ਜਾ ਰਹੀ ਸੀ।