ਪੰਜਾਬੀ ਬਾਣੀ, 15 ਜੁਲਾਈ 2025। Jalandhar News: ਜ਼ਿਲ੍ਹਾ ਕਾਂਗਰਸ ਕਮੇਟੀ (District Congress Committee) ਸ਼ਹਿਰੀ ਵਲੋ ਸ਼ਹਿਰ ਦੇ ਵਪਾਰੀਆਂ ਦੇ ਹੱਕ ਵਿਚ ਅਤੇ ਜੀ ਐਸ ਟੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋ ਪੰਜਾਬ ਸਰਕਾਰ ਤੇ ਜੀ ਐਸ ਟੀ ਵਿਭਾਗ ਦੇ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ।
ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ (Rajinder Beri) ਅਤੇ ਜਲੰਧਰ ਵੈਸਟ ਹਲਕੇ ਦੇ ਇੰਚਾਰਜ ਸੁਰਿੰਦਰ ਕੌਰ(Surinder Kaur) ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਜੋ ਕਿ ਜੀ ਐਸ ਟੀ ਵਿਭਾਗ ਦੇ ਜਰੀਏ ਸ਼ਹਿਰ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਜਦਕਿ ਆਪ ਦੀ ਸਰਕਾਰ ਬਣਨ ਤੋ ਪਹਿਲਾਂ ਆਪ ਦੇ ਲੀਡਰ ਕਹਿੰਦੇ ਸਨ ਕਿ ਆਪ ਦੀ ਸਰਕਾਰ ਵਪਾਰੀਆਂ ਦੀ ਸਰਕਾਰ ਹੋਵੇਗੀ ।

ਵਪਾਰ ਦੇ ਕੰਮ ਨਾਲ ਸੰਬੰਧਤ
ਵਪਾਰ ਦੇ ਕੰਮ ਨਾਲ ਸੰਬੰਧਤ ਕੋਈ ਵੀ ਕੰਮ ਵਪਾਰੀਆਂ ਤੋ ਬਿਨਾਂ ਪੁੱਛੇ ਨਹੀ ਕੀਤਾ ਜਾਵੇਗਾ । ਇੰਸਪੈਕਟਰੀ ਰਾਜ ਪੂਰੀ ਤਰਾਂ ਨਾਲ ਖਤਮ ਕੀਤਾ ਜਾਵੇਗਾ ਪਰ ਅੱਜ ਪੰਜਾਬ ਦੇ ਵਪਾਰੀ ਇਸ ਮੌਜੂਦਾਂ ਸਰਕਾਰ ਤੋ ਬੇਹਦ ਪ੍ਰੇਸ਼ਾਨ ਹਨ ਅਤੇ ਸੜਕਾਂ ਤੇ ਉਤਰਨ ਲਈ ਮਜਬੂਰ ਹਨ ਅਤੇ ਪੰਜਾਬ ਦੇ ਵਪਾਰੀਆਂ ਨਾਲ ਦਿੱਲੀ ਦੇ ਆਪ ਲੀਡਰ ਚੋਣਾਂ ਲਾਗੇ ਮੀਟਿੰਗਾਂ ਕਰਦੇ ਸਨ ਅਤੇ ਕਹਿੰਦੇ ਸਨ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੇ ਵਪਾਰੀਆਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ ਪਰ ਅੱਜ ਬਿਲਕੁਲ ਉਸਦੇ ਉਲਟ ਹੋ ਰਿਹਾ ਹੈ।
ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਵਪਾਰੀ ਅੱਜ ਦੀ ਮੌਜੂਦਾ ਸਰਕਾਰ ਤੋ ਪਰੇਸ਼ਾਨ ਹਨ । ਇਸ ਮੌਕੇ ਤੇ ਜਗਦੀਸ਼ ਕੁਮਾਰ ਦਕੋਹਾ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਟੋਨੂ , ਰਸ਼ਪਾਲ ਜੱਖੂ, ਰਣਦੀਪ ਸਿੰਘ ਲੱਕੀ ਸੰਧੂ, ਪਰਮਜੋਤ ਸਿੰਘ ਸ਼ੈਰੀ ਚੱਢਾ , ਪਵਨ ਕੁਮਾਰ, ਰਜਿੰਦਰ ਚੌਹਾਨ, ਨਰੇਸ਼ ਵਰਮਾ, ਗੁਰਜੀਤ ਸਿੰਘ ਕਾਹਲੋਂ, ਰਾਕੇਸ਼ ਕੁਮਾਰ, ਜਗਜੀਤ ਜੀਤਾ, ਰੋਹਨ ਚੱਢਾ, ਨਿਸ਼ਾਂਤ ਘਈ, ਜਤਿੰਦਰ ਜੋਨੀ, ਮੰਗਾ ਸਿੰਘ ਮੁੱਧੜ, ਦੀਨਾ ਨਾਥ, ਹਰਪਾਲ ਮਿੰਟੂ, ਡਾ ਜਸਲੀਨ ਸੇਠੀ, ਸੁਭਾਸ਼ ਚੰਦਰ ਢੱਲ,ਮੌਜੂਦ ਸਨ।