Punjab News: “ਜਵੱਦੀ ਟਕਸਾਲ” ਵਿਖੇ 24 ਨੂੰ ਕੌਮ ਦੀਆਂ ਅਹਿਮ ਸ਼ਖਸ਼ੀਅਤਾਂ ਵਲੋਂ “ਨਿੱਤਨੇਮ ਸਟੀਕ” ਰਲੀਜ਼ ਹੋਣਗੇ- ਸੰਤ ਅਮੀਰ ਸਿੰਘ

ਪੰਜਾਬੀ ਬਾਣੀ, ਲੁਧਿਆਣਾ, 12 ਅਗਸਤ 2025। Punjab News: ਅਭੇਦ ਪੁਰਸ਼ ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਦੀ 23 ਵੀਂ ਸਲਾਨਾਂ ਯਾਦ ਵਿੱਚ, ਉਨ੍ਹਾਂ ਵਲੋਂ ਸਿਰਜਿਤ “ਜਵੱਦੀ ਟਕਸਾਲ” ਵਿਖੇ ਬਰਸੀ ਸਮਾਗਮਾਂ15 ਅਗਸਤ ਤੋਂ ਆਰੰਭਤਾ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਦੱਸਿਆ ਕਿ ਮਹਾਂਪੁਰਸ਼ਾਂ ਵਲੋਂ ਸਿਰਜੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ “ਜਵੱਦੀ ਟਕਸਾਲ” ਨਿਰੰਤਰ ਕਾਰਜਸ਼ੀਲ ਹੈ।

ਅਸੀਂ ਇਕੋ ਮਕਸਦ ਨਾਲ ਨਿਰੰਤਰ ਲੱਗੇ ਹੋਏ ਹਾਂ ਕਿ ਵਿਸ਼ਵਾਸ, ਸਹਿਹੋਂਦ, ਸਾਂਝੀਵਾਲਤਾ ਤੇ ਸਵੱਛ ਵਾਤਾਵਰਨ ਵਾਲੇ ਖੁਸ਼ਹਾਲ ਬਹੁ-ਧਰੁਵੀ ਸੰਸਾਰ ਸਿਰਜਣ ਦੇ ਸਮਰੱਥ ਗੁਰਬਾਣੀ ਦੀਆਂ ਦਾਰਸ਼ਨਿਕ, ਵਿਗਿਆਨਕ ਤੇ ਵਿਚਾਰਧਾਰਕ ਸੰਭਾਵਨਾਵਾਂ ਨੂੰ ਹਾਲੇ ਤਕ ਅਸੀਂ ਸਮੁੱਚੇ ਜਗਤ-ਜਲੰਦੇ ਸਨਮੁੱਖ ਰੱਖ ਨਹੀਂ ਸਕੇ।

"ਜਵੱਦੀ ਟਕਸਾਲ" ਵਿਖੇ 24 ਨੂੰ ਕੌਮ ਦੀਆਂ ਅਹਿਮ ਸ਼ਖਸ਼ੀਅਤਾਂ ਵਲੋਂ  "ਨਿੱਤਨੇਮ ਸਟੀਕ" ਰਲੀਜ਼ ਹੋਣਗੇ- ਸੰਤ ਅਮੀਰ ਸਿੰਘ
“ਜਵੱਦੀ ਟਕਸਾਲ” ਵਿਖੇ 24 ਨੂੰ ਕੌਮ ਦੀਆਂ ਅਹਿਮ ਸ਼ਖਸ਼ੀਅਤਾਂ ਵਲੋਂ “ਨਿੱਤਨੇਮ ਸਟੀਕ” ਰਲੀਜ਼ ਹੋਣਗੇ- ਸੰਤ ਅਮੀਰ ਸਿੰਘ

ਹਫਤਾਵਾਰੀ ਨਾਮ ਸਿਮਰਨ ਸਮਾਗਮ

ਅਜੋਕੇ ਵਕਤ ਦੇ ਹਾਲਾਤਾਂ ਦੇ ਮੱਦੇਨਜ਼ਰ ਗੁਰਬਾਣੀ ਦੇ ਮਹੱਤਵ ਨੂੰ ਲੋਕਾਈ ਸਾਹਮਣੇ ਪ੍ਰਗਟ ਕਰਕੇ ਇਸ ਨੂੰ ਅਪਣਾ ਗੁਰੂ ਮੰਨਣ ਵਾਲੇ ਸਿੱਖ “ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ” ਦੇ ਅਧਿਕਾਰੀ ਬਣ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਐਤਵਾਰ 24 ਅਗਸਤ ਨੂੰ 11 ਤੋਂ 12 ਵਜੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਣਗੇ। ਉਪਰੰਤ ਉਸੇ ਦਿਨ ਸ੍ਰ: ਰਣਜੋਧ ਸਿੰਘ ਪ੍ਰਧਾਨ ਰਾਮਗੜੀਆਂ ਕੌਂਸਲ ਦੇ ਸਾਂਝੇ ਉਦਮ ਨਾਲ “ਨਿੱਤਨੇਮ ਸਟੀਕ” ਰਲੀਜ਼ ਕਰਨ ਜਾ ਰਹੇ ਹਾਂ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ

ਬਾਬਾ ਜੀ ਨੇ ਦੱਸਿਆ ਕਿ “ਨਿੱਤਨੇਮ” ਰਾਹੀਂ ਆਪਣੀਆਂ ਜ਼ਿੰਦਗੀਆਂ ਨੂੰ ਕਿਵੇਂ ਰੌਸ਼ਨ ਕਰੀਏ ਅਤੇ “ਇਹੁ ਲੋਕ ਸੁਖੀਏ ਪਰਲੋਕ ਸੁਹੇਲੇ” ਹੋ ਨਿੱਬੜੀਏ। ਇਸ ਲਈ ਸਭਨਾਂ ਨੂੰ ਪੁਸਤਕ ਰਲੀਜ਼ ਸਮਾਗਮ ਮੌਕੇ ਹਾਜ਼ਰ ਹੋਣ ਦੀ ਸਨਿਮਰ ਬੇਨਤੀ ਕਰਦੇ ਹਾਂ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗਿਆਨੀ ਹਰਭਜਨ ਸਿੰਘ ਢੁੱਡੀਕੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਜਦਕਿ ਰਾਤ ਦੇ ਸਮਾਗਮ ਵਿੱਚ ਭਾਈ ਮਹਾਂਵੀਰ ਸਿੰਘ ਅਤੇ ਭਾਈ ਰਣਧੀਰ ਸਿੰਘ (ਦੋਵੇਂ ਹਜ਼ੂਰੀ ਕੀਰਤਨੀਏ ਸ਼੍ਰੀ ਦਰਬਾਰ ਸਾਹਿਬ) ਗੁਰਬਣੀ ਕੀਰਤਨ ਅਤੇ ਗਿਆਨੀ ਕੁਲਵੰਤ ਸਿੰਘ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।

Leave a Comment