Punjab News: ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀ ਮਾਮਲੇ ‘ਚ ਪੰਜਾਬ ਪੁਲਿਸ ਨੇ ਕੀਤਾ ਵੱਡਾ ਖੁਲਾਸਾ

ਪੰਜਾਬੀ ਬਾਣੀ, 24 ਜੁਲਾਈ 2025। Punjab News:  ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਿਰ ਸਾਹਿਬ (Golden Temple) ਨੂੰ ਧਮਕੀਆਂ ਮਿਲੀਆਂ ਸਨ । ਜਿੱਥੇ ਕਿ ਧਮਕੀ ਭਾਰੀ ਈਮੇਲਾਂ ਦੇ ਆਰੋਪੀਆਂ ਨੂੰ ਫੜਨ ਵਿੱਚ ਨਾਕਾਮ ਰਹਿਣ ਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰ ਰਹੀਆਂ ਹਨ। ਉੱਥੇ ਹੀ ਪੰਜਾਬ ਪੁਲਿਸ ਵੀ ਨਾਕਾਮ ਰਹੀ ਹੈ ਉਹ ਵੀ ਹਾਲੇ ਤਕ ਕੋਈ ਵੀ ਸੁਰਾਗ ਦਾ ਪਤਾ ਨਹੀਂ ਲੱਗਾ ਪਾਈ ਹੈ ਕਿ ਉਹ ਧਮਕੀ ਭਰੇ ਈ-ਮੇਲ ਕਿਸਨੇ ਭੇਜੇ ਹਨ।

ਦੱਸ ਦੇਈਏ ਕਿ ਇਨ੍ਹਾਂ ਨੂੰ ਭੇਜਣ ਵਾਲੇ ਸ਼ਰਾਰਤੀ ਅਨਸਰਾਂ ਨੇ “ਡਾਰਕ ਨੈੱਟ” ਅਤੇ “ਵਰਚੁਅਲ ਪ੍ਰਾਈਵੇਟ ਨੈੱਟਵਰਕ (VPN)” ਦੀ ਵਰਤੋਂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਿਰਫ਼ ਇੱਕ ਅਮਰੀਕਾ-ਅਧਾਰਤ ਸਾਫਟਵੇਅਰ ਕੰਪਨੀ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਹੀ ਇਨ੍ਹਾਂ ਈਮੇਲਾਂ ਦੇ ਸਰੋਤ ਬਾਰੇ ਜਾਣਕਾਰੀ ਦੇ ਸਕਦੀਆਂ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, “ਅਸੀਂ ਉਸ ਅਮਰੀਕੀ ਕੰਪਨੀ ਨਾਲ ਸੰਪਰਕ ਕੀਤਾ ਹੈ, ਪਰ ਅਜੇ ਤੱਕ ਕੋਈ ਜਵਾਬ ਜਾਂ ਜਾਣਕਾਰੀ ਨਹੀਂ ਮਿਲੀ ਹੈ।

Punjab Police
Punjab Police

 

ਕੀ ਹੈ ਡਾਰਕ ਨੈਟ ?

ਡਾਰਕ ਨੈੱਟ, ਇੰਟਰਨੈੱਟ ਦਾ ਇੱਕ ਹਿੱਸਾ ਹੈ, ਜਿਸਨੂੰ ਸਿਰਫ਼ ਵਿਸ਼ੇਸ਼ ਸਾਫਟਵੇਅਰ, ਸੈਟਿੰਗਾਂ ਅਤੇ ਇਜਾਜ਼ਤ ਨਾਲ ਹੀ ਐਕਸੈਸ ਕੀਤਾ ਜਾ ਸਕਦਾ ਹੈ। ਗੋਲਡਨ ਟੈਂਪਲ ਹੀ ਨਹੀਂ, ਸਗੋਂ ਦੇਸ਼ ਦੇ ਕਈ ਧਾਰਮਿਕ, ਇਤਿਹਾਸਕ ਅਤੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਸਥਾਨਾਂ ਨੂੰ ਪਿਛਲੇ ਕੁਝ ਮਹੀਨਿਆਂ ਵਿੱਚ ਅਜਿਹੀਆਂ ਧਮਕੀਆਂ ਮਿਲੀਆਂ ਹਨ, ਜਿਸ ਕਾਰਨ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।

ਨੌਂ ਧਮਕੀ ਭਰੀਆਂ ਈਮੇਲਾਂ

ਤਿੰਨ ਦਿਨ ਪਹਿਲਾਂ, ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ RDX ਧਮਾਕੇ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ CISF ਅਤੇ ਪੰਜਾਬ ਪੁਲਿਸ ਨੇ ਉੱਥੇ ਸੁਰੱਖਿਆ ਸਖ਼ਤ ਕਰ ਦਿੱਤੀ ਸੀ। ਇਸੇ ਤਰ੍ਹਾਂ ਕਰਨਾਟਕ ਦੇ ਬਿਦਰ ਸਥਿਤ ਨਾਨਕਜੀਰਾ ਗੁਰਦੁਆਰੇ ਨੂੰ ਵੀ 18 ਜੁਲਾਈ ਨੂੰ ਆਰਡੀਐਕਸ ਲਗਾਉਣ ਦੀ ਧਮਕੀ ਮਿਲੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ 14 ਜੁਲਾਈ ਤੋਂ ਬਾਅਦ ਹਰਿਮੰਦਰ ਸਾਹਿਬ ਨੂੰ ਉਡਾਉਣ ਦੀਆਂ ਲਗਭਗ ਨੌਂ ਧਮਕੀ ਭਰੀਆਂ ਈਮੇਲਾਂ ਮਿਲੀਆਂ ਹਨ।

Golden Temple
Golden Temple

 

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਸੂਤਰਾਂ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਈਮੇਲਾਂ ਦੀ ਭਾਸ਼ਾ ਅਤੇ ਸਮੱਗਰੀ ਲਗਭਗ ਇੱਕੋ ਜਿਹੀ ਸੀ। ਭੇਜਣ ਵਾਲੇ ਨੇ ਤਾਮਿਲਨਾਡੂ ਦੇ ਲੋਕਾਂ ਅਤੇ ਉੱਥੋਂ ਦੀ ਸਰਕਾਰ ਵਿਰੁੱਧ ਵਾਰ-ਵਾਰ ਲਿਖਿਆ ਸੀ।

ਸੂਤਰਾਂ ਨੇ ਕਿਹਾ, “ਸਾਨੂੰ ਬਹੁਤ ਭਰੋਸਾ ਹੈ ਕਿ ਇਹ ਈਮੇਲ ਤਾਮਿਲਨਾਡੂ ਤੋਂ ਭੇਜੇ ਗਏ ਹਨ, ਪਰ ਸਾਨੂੰ ਇਸਨੂੰ ਤਕਨੀਕੀ ਸਬੂਤਾਂ ਨਾਲ ਸਾਬਤ ਕਰਨਾ ਪਵੇਗਾ। ਅਸੀਂ ਅਮਰੀਕੀ ਸਾਫਟਵੇਅਰ ਕੰਪਨੀ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ ਅਤੇ ਕੇਂਦਰੀ ਏਜੰਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।”

Golden Temple

 

ਮਾਮਲੇ ‘ਚ ਹੁਣ ਤੱਕ ਇੱਕ ਨੌਜਵਾਨ ਗ੍ਰਿਫ਼ਤਾਰ

ਪੁਲਿਸ ਨੇ ਹਰਿਆਣਾ ਦੇ ਫਰੀਦਾਬਾਦ ਤੋਂ ਸ਼ੁਭਮ ਦੂਬੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸਦਾ ਲੈਪਟਾਪ ਅਤੇ ਮੋਬਾਈਲ ਜ਼ਬਤ ਕਰ ਲਿਆ ਗਿਆ ਹੈ ਅਤੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਈ ਰਾਜਾਂ ਵਿੱਚ ਫੈਲੀ ਸਾਈਬਰ ਅਤੇ ਤਕਨੀਕੀ ਜਾਂਚ ਸ਼ਾਮਲ ਹੈ, ਇਸ ਲਈ ਸਮਾਂ ਲੱਗ ਰਿਹਾ ਹੈ।

Leave a Comment