Punjab News: ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ‘ਚ ਪਏ ਭੰਗੜੇ ਨੂੰ ਲੈ ਕੇ ਭਾਸ਼ਾ ਵਿਭਾਗ ਵਿਵਾਦਾਂ ਵਿੱਚ ਘਿਰਿਆ

ਪੰਜਾਬੀ ਬਾਣੀ, 25 ਜੁਲਾਈ 2025। Punjab News: ਪੰਜਾਬ (Punjab) ਵਿੱਚ ਧਰਮਾਂ ਦੇ ਨਾਲ ਛੇੜ ਛਾੜ ਕਾਰਨ ਤੇ ਹਮੇਸ਼ਾ ਵਿਵਾਦ ਦਾ ਕਾਰਨ ਬਣਿਆ ਹੈ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸ਼੍ਰੀਨਗਰ ਸਾਹਮਣੇ ਆ ਰਿਹਾ ਹੈ। ਦੱਸ ਦੇਈਏ ਕਿ ਸ੍ਰੀ ਗੁਰੂ ਤੇਗ ਬਹਾਦਰ (Sri Guru Tegh Bahadur) ਜੀ ਦੇ ਸ਼ਹੀਦੀ ਵਰੇ ਨੂੰ ਸਮਰਪਿਤ ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਦੌਰਾਨ ਗਾਇਕ ਵੀਰ ਸਿੰਘ ਵੱਲੋਂ ਗੀਤ ਗਾਉਣਾ ਅਤੇ ਮੌਜੂਦ ਲੋਕਾਂ ਵੱਲੋਂ ਭੰਗੜੇ ਪਾਉਣ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ।

ਤੇਗ ਬਹਾਦਰ ਸਿਮਰਿਐ

ਦੱਸ ਦੇਈਏ ਕਿ 2025 ਦਾ ਇਹ ਸਾਲ ਸ੍ਰੀ ਗੁਰੂ ਤੇਗ ਬਹਾਦਰ (Sri Guru Tegh Bahadur) ਜੀ ਦੀ ਸ਼ਹੀਦੀ ਦਾ 350ਵਾਂ ਵਰ੍ਹਾ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਤੇਗ ਬਹਾਦਰ ਸਿਮਰਿਐ’ ਦੇ ਸਿਰਲੇਖ ਅਧੀਨ ਸਮਾਗਮਾਂ ਸ਼੍ਰੀਨਗਰ ਵਿਖੇ ਕਰਵਾਏ ਜਾ ਰਹੇ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀਨਗਰ ਦੇ ਟੈਗੋਰ ਹਾਲ ਵਿਚ 24 ਜੁਲਾਈ ਨੂੰ ਸ਼ੁਰੂ ਹੋਏ ਸਮਾਗਮ ਵਿੱਚ ਪੰਜਾਬ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਵੀ ਸ਼ਾਮਿਲ ਹੋਏ।

 

Singer Veer Singh News
Singer Veer Singh News

 

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ

ਸ਼ਾਮ 5 ਵਜੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਆਤਮ ਗਿਆਨ ਸਿਲੇਖ ਹੇਠ ਸੰਗੀਤਕ ਪ੍ਰੋਗਰਾਮ ਹੋਇਆ। ਇਸ ਵਿਚ ਗਾਇਕ ਵੀਰ ਸਿੰਘ ਵਲੋਂ ਗੁਰੂ ਸ਼੍ਰੀ ਤੇਗ ਬਹਾਦਰ ਜੀ ਦੀ ਬਾਣੀ ਤੇ ਸੂਫ਼ੀ ਗਾਇਨ ਬਾਰੇ ਦੱਸਿਆ ਗਿਆ। ਪ੍ਰੰਤੂ ਇਸੇ ਦੌਰਾਨ ਹੀ ਗਾਇਕ ਬੀਰ ਸਿੰਘ ਨੇ ‘ਮੇਰਾ ਤੇਰੇ ਵਿਚ ਸੋਹਣੀਏ ਖਿਆਲ ਰਹਿੰਦਾ ਏ’ ਗੀਤ ਗਾਇਆ ਅਤੇ ਪ੍ਰੋਗਰਾਮ ਵਿਚ ਮੌਜੂਦ ਕੁੱਝ ਲੋਕਾਂ ਵਲੋਂ ਰੱਜ ਕੇ ਭੰਗੜਾ ਪਾਇਆ ਗਿਆ, ਜਿਨਾਂ ਵਿੱਚ ਵਿਭਾਗ ਦੇ ਮੁਲਾਜ਼ਮ ਵੀ ਸ਼ਾਮਲ ਸਨ।

 

ਜੰਮੂ ਅਤੇ ਕਸ਼ਮੀਰ ਅਕੈਡਮੀ ਆਫ ਆਰਟ, ਕਲਚਰ ਐਂਡ ਲੈਗੂਏਜਿਜ਼ ਸ੍ਰੀਨਗਰ ਦੇ ਸਹਿਯੋਗ ਨਾਲ ‘ਗੁਰ ਵਿਚਾਰ’ ਸਿਰਲੇਖ ਅਧੀਨ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ, ਫਲਸਫ਼ੇ ਤੇ ਸ਼ਹਾਦਤ ਬਾਰੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਗਾਇਕ ਵੱਲੋਂ ਸ਼ਹੀਦੀ ਸਮਾਗਮ ਦੇ ਪ੍ਰੋਗਰਾਮ ਵਿੱਚ ਗਾਏ ਜਾ ਰਹੇ ਰੋਮਾਂਟਿਕ ਗੀਤ ਅਤੇ ਲੋਕਾਂ ਵੱਲੋਂ ਪਾਏ ਜਾ ਰਹੇ ਭੰਗੜੇ ਨੂੰ ਲੈ ਕੇ ਸਿੱਖ ਵਿਦਵਾਨਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ।

Leave a Comment