ਪੰਜਾਬੀ ਬਾਣੀ, 28 ਜੁਲਾਈ 2025। Punjab News: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ (Punjab) ਦੀ ਮਾਨ ਸਰਕਾਰ ਦੇ ਵਲੋਂ ਲੈਂਡ ਪੂਲਿੰਗ ਸਕੀਮ ਲਾਗੂ ਹੋਈ ਸੀ। ਜਿਸ ਨੂੰ ਲੈ ਕੇ ਲੈਂਡ ਪੂਲਿੰਗ ਸਕੀਮ ਤੇ ਪੰਜਾਬ ਭਰ ’ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।
ਸਰਕਾਰ ਖ਼ਿਲਾਫ਼ ਨਾਅਰੇਬਾਜੀ
ਜਿਸਦੇ ਚਲਦੇ ਜਗਰਾਓ ਦੇ ਚਾਰ ਪਿੰਡਾਂ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪਿੰਡ ’ਚ ਨਾ ਵੜਨ ਨੂੰ ਬੋਰਡ ਲਗਾਏ ਗਏ। ਮਿਲੀ ਜਾਣਕਾਰੀ ਮੁਤਾਬਿਕ ਜਗਰਾਓਂ ਦੇ ਪਿੰਡ ਅਲੀਗੜ,ਮਾਲਕੀ,ਪੋਨਾ ਤੇ ਅਗਵਾੜ ਗੁੱਜਰਾਂ ਦੇ ਲੋਕਾਂ ਨੇ ਪਿੰਡਾਂ ਦੀਆਂ ਹੱਦਾਂ ’ਤੇ ਬੀਤੀ ਸ਼ਾਮ ਲੈਂਡ ਪੁਲਿੰਗ ਸਕੀਮ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਦਾ ਪਿੰਡ ਵਿੱਚ ਨਾ ਵੜਨ ਦੇ ਬੋਰਡ ਲਗਾ ਦਿੱਤੇ ਗਏ ਸਨ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬੋਰਡ ਨੂੰ ਬੀਤੀ ਰਾਤ ਕਿਸੇ ਅਣਪਛਾਤੇ ਲੋਕਾਂ ਨੇ ਪਾੜ ਵੀ ਦਿੱਤਾ ਹੈ । ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਜਿੱਥੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ,ਉਥੇ ਹੀ ਕਿਹਾ ਕਿ ਉਹ ਆਪਣੇ ਖੂਨ ਦਾ ਕਤਰਾ ਕਤਰਾ ਵਹਾ ਦੇਣਗੇ, ਪਰ ਆਪਣੀ ਜਮੀਨ ਦਾ ਇਕ ਮਰਲਾ ਵੀ ਐਕਵਾਇਰ ਨਹੀਂ ਹੋਣ ਦੇਣਗੇ।

ਲੈਂਡ ਪੁਲਿੰਗ ਸਕੀਮ ਦਾ ਵਿਰੋਧ
ਇਸ ਮੌਕੇ ਇੱਕਠੇ ਹੋਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਦੀ ਲੈਂਡ ਪੁਲਿੰਗ ਸਕੀਮ ਦੇ ਵਿਰੋਧ ਵਿਚ ਚਾਰੇ ਪਿੰਡਾ ਦੀਆਂ ਹੱਦਾਂ ਤੇ ਕਿਸੇ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਪਿੰਡ ਵਿਚ ਨਾ ਵੜਨ ਦੇ ਬੋਰਡ ਲਗਾਏ ਸਨ, ਜਿਨ੍ਹਾਂ ਨੂੰ ਬੀਤੀ ਰਾਤ ਬੇਸ਼ੱਕ ਕਿਸੇ ਅਣਪਛਾਤੇ ਲੋਕਾਂ ਵਲੋਂ ਪਾੜ ਦਿੱਤਾ ਗਿਆ ਹੈ। ਪਰ ਉਹ ਹੁਣ ਉਸ ਤੋਂ ਵੀ ਵੱਡੇ ਬੋਰਡ ਜਿਆਦਾ ਗਿਣਤੀ ਵਿਚ ਲਗਾਉਣਗੇ ਤੇ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਉਹ ਉਸ ਸਮੇਂ ਤੱਕ ਕਰਦੇ ਰਹਿਣਗੇ,ਜਦੋਂ ਤੱਕ ਸਰਕਾਰ ਇਹ ਨੀਤੀ ਰੱਦ ਨਹੀ ਕਰ ਦਿੰਦੀ।