Jalandhar News: ਜਲੰਧਰ ਦੇ ਸਿਵਲ ਹਸਪਤਾਲ ਵਿੱਚ 3 ਮਰੀਜਾਂ ਦੀ ਮੌਤ, ਸਿਹਤ ਮੰਤਰੀ ਵਲੋਂ ਹੋ ਸਕਦੀ ਹੈ ਵੱਡੀ ਕਾਰਵਾਈ

ਪੰਜਾਬੀ ਬਾਣੀ, 28 ਜੁਲਾਈ 2025। Jalandhar News: ਜਲੰਧਰ (Jalandhar) ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰ ਹੈ ਕਿ ਜਲੰਧਰ ਦੇ ਸਿਵਲ ਹਸਪਤਾਲ ਆਈਸੀਯੂ ਵਿੱਚ ਦਾਖਲ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਉਹਨਾਂ ਦੀ ਮੌਤ ਆਕਸੀਜਨ ਪਲਾਂਟ ਤੋਂ ਸਪਲਾਈ ਵਿੱਚ ਵਿਘਨ ਪੈਣ ਕਾਰਨ ਮੌਤ ਹੋਈ ਹੈ। ਹਾਲਾਂਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਤਿੰਨ ਦੀ ਮੌਤ

ਸਿਵਲ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋ ਉਹਨਾਂ ਦੀ ਮੌਤ ਦਾ ਪਤਾ ਲੱਗਾ। ਮਿਲੀ ਜਾਣਕਾਰੀ ਅਨੁਸਾਰ ਆਕਸੀਜਨ ਸਪਲਾਈ ਬੰਦ ਹੋਣ ਕਾਰਨ ਕੁੱਲ ਪੰਜ ਮਰੀਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ । ਹਾਲਾਂਕਿ ਦੋ ਮਰੀਜ਼ਾਂ ਨੂੰ ਬਚਾ ਲਿਆ ਗਿਆ, ਪਰ ਤਿੰਨ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਹਸਪਤਾਲ ਵਿੱਚ ਹੰਗਾਮਾ ਹੋ ਗਿਆ ਅਤੇ ਪਰਿਵਾਰਕ ਮੈਂਬਰਾਂ ਨੇ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ।

Civil Hospital
Civil Hospital

 

ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ

ਦੱਸ ਦੇਈਏ ਕਿ ਇਹ ਘਟਨਾ ਰਾਤ 9:30 ਵਜੇ ਦੇ ਕਰੀਬ ਸਾਹਮਣੇ ਆਈ। ਜਿਸ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਆਗੂ ਅਤੇ ਵਰਕਰ ਇੱਕ-ਇੱਕ ਕਰਕੇ ਪਹੁੰਚਣੇ ਸ਼ੁਰੂ ਹੋ ਗਏ। ਦੇਰ ਰਾਤ 1:15 ਵਜੇ ਦੇ ਕਰੀਬ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਸਿਵਲ ਹਸਪਤਾਲ ਜਲੰਧਰ ਪਹੁੰਚੇ ਅਤੇ ਇਸ ਨੁਕਸ ਸੰਬੰਧੀ ਬੰਦ ਕਮਰੇ ਵਿੱਚ ਡਾਕਟਰਾਂ ਨਾਲ ਮੀਟਿੰਗ ਕੀਤੀ।ਇਸ ਤੋਂ ਇਲਾਵਾ ਦੇਰ ਰਾਤ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਵੀ ਮੌਕੇ ‘ਤੇ ਪਹੁੰਚੇ।ਦੱਸ ਦਈਏ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਹਾਦਸਾ ਆਕਸੀਜਨ ਮਸ਼ੀਨ ਬੰਦ ਹੋਣ ਕਾਰਨ ਵਾਪਰਿਆ ਹੈ। ਪਰ ਇਨ੍ਹਾਂ ਦਾਅਵਿਆ ਨੂੰ ਡਾਕਟਰਾਂ ਵੱਲੋਂ ਨਕਾਰਿਆ ਗਿਆ ਹੈ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਇਹ ਮਰੀਜ਼ ਆਈਸੀਯੂ ਵਿੱਚ ਸਨ ਅਤੇ ਗੰਭੀਰ ਸਥਿਤੀ ਵਿੱਚ ਸਨ, ਆਕਸੀਜਨ ਦੀ ਸਪਲਾਈ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤੀ ਗਈ ਸੀ, ਪਰ ਇਸਨੂੰ ਤੁਰੰਤ ਚਾਲੂ ਕਰ ਦਿੱਤਾ ਗਿਆ। ਆਕਸੀਜਨ ਦੀ ਸਪਲਾਈ ਪੂਰੀ ਹੋ ਗਈ ਹੈ। ਦਬਾਅ ਵਿੱਚ ਥੋੜ੍ਹੀ ਜਿਹੀ ਗਿਰਾਵਟ ਆਈ ਸੀ, ਸ਼ਾਇਦ 1-2 ਮਿੰਟ ਲਈ, ਇਹ ਘਟਨਾ ਰਾਤ 8 ਵਜੇ ਦੇ ਨੇੜੇ ਵਾਪਰੀ। ਮੌਤਾਂ ਇੱਕੋ ਸਮੇਂ ਨਹੀਂ ਹੋਈਆਂ; ਉਹ ਇੱਕ ਤੋਂ ਬਾਅਦ ਇੱਕ, ਇੱਕ 10-15 ਮਿੰਟਾਂ ਦੇ ਅੰਦਰ-ਅੰਦਰ ਹੋਈਆਂ। ਇੱਕ ਦੇ ਫੇਫੜਿਆਂ ਵਿੱਚ ਕੰਸੋਲਿਡੇਸ਼ਨ ਸੀ, ਦੂਜਾ ਮਲਟੀਪਲ ਆਰਗਨ ਫੇਲ੍ਹ ਹੋਣ ਦਾ ਮਰੀਜ਼ ਸੀ, ਅਤੇ ਤੀਜਾ ਨਸ਼ੇ ਦਾ ਆਦੀ ਸੀ।

Leave a Comment