Firozpur News: ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ਼ ਕੀਤਾ ਜਬਰ-ਜਨਾਹ, ਮਾਮਲਾ ਦਰਜ

ਪੰਜਾਬੀ ਬਾਣੀ, 11 ਜੁਲਾਈ 2025। Firozpur News: ਸਾਡੇ ਪੰਜਾਬ (Punjab) ਵਿੱਚ ਜੋ ਨਬਾਲਿਗ ਲੜਕੀਆਂ ਦੇ ਨਾਲ ਗ਼ਲਤ ਵਿਵਹਾਰ ਜਾਂ ਜਬਰ ਜਨਾਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਹੋ ਜਿਹਾ ਇੱਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਫਿਰੋਜ਼ਪੁਰ (Firozpur) ਮੱਲਾਂਵਾਲਾ ’ਚ ਇੱਕ 16 ਸਾਲਾ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਵੱਲੋਂ ਉਸ ਨਾਲ ਜਬਰ ਜਨਾਹ ਦੀ ਘਿਨਾਉਣੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।

ਪੋਕਸੋ ਐਕਟ ਦੀ ਧਾਰਾ 4 ਅਧੀਨ ਮਾਮਲਾ ਦਰਜ

ਜਿਸ ਤੋਂ ਬਾਅਦ ਥਾਣਾ ਮੱਲਾਂਵਾਲਾ ਪੁਲਿਸ ਨੇ ਮੁੱਖ ਆਰੋਪੀ ਦੀਪਕ ਸੋਨੀ ਸਮੇਤ ਪੰਜ ਵਿਅਕਤੀਆਂ ਸੀਮਾ, ਅਮਨ, ਰੇਸ਼ਮ ਅਤੇ ਰਾਜੂ ਖਿਲਾਫ ਆਈਪੀਸੀ ਦੀ ਧਾਰਾ 64, 115(2) ਬੀਐੱਨਐੱਸ ਅਤੇ ਪੋਕਸੋ ਐਕਟ ਦੀ ਧਾਰਾ 4 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Rap Case
Rap Case

ਨਾਬਾਲਗ ਲੜਕੀ, ਜੋ ਦਸਵੀਂ ਜਮਾਤ ’ਚ ਪੜ੍ਹਦੀ ਹੈ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਸ ਦੀ ਮੁਲਾਕਾਤ ਕਰੀਬ 4-5 ਮਹੀਨੇ ਪਹਿਲਾਂ ਕੈਥੋਲਿਕ ਚਰਚ ਮੱਲਾਂਵਾਲਾ ’ਚ ਦੀਪਕ ਸੋਨੀ ਨਾਲ ਹੋਈ ਸੀ। ਦੀਪਕ ਸਕੂਲ ਜਾਣ ਸਮੇਂ ਉਸ ਦਾ ਪਿੱਛਾ ਕਰਦਾ ਰਹਿੰਦਾ ਸੀ, ਜਿਸ ਦੀ ਸ਼ਿਕਾਇਤ ਲੜਕੀ ਦੇ ਪਿਤਾ ਨੇ ਦੀਪਕ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਨਹੀਂ ਮੰਨਿਆ। 26 ਮਈ 2025 ਨੂੰ ਦੀਪਕ ਨੇ ਲੜਕੀ ਨੂੰ ਫੋਨ ਕਰਕੇ ਵਿਆਹ ਦਾ ਲਾਲਚ ਦਿੱਤਾ ਅਤੇ ਅੰਮ੍ਰਿਤਸਰ ਦੇ ਇਕ ਹੋਟਲ ’ਚ ਲੈ ਜਾ ਕੇ ਉਸ ਨਾਲ ਜਬਰ-ਜਨਾਹ ਕੀਤਾ। ਦੋ ਦਿਨ ਬਾਅਦ ਉਸ ਨੂੰ ਘਰ ਛੱਡਿਆ ਗਿਆ।

ਇਹ ਵੀ ਪੜ੍ਹੋ: ਪੰਜਾਬ ਦੀ ਇੰਸਟਾਗ੍ਰਾਮ ਪ੍ਰਭਾਵਕ ਪ੍ਰੀਤ ਜੱਟੀ ਦਾ ਰੋ-ਰੋ ਕੇ ਬੁਰਾ ਹਾਲ, ਦੇਖੋ VIDEO

ਲੜਕੀ ਨੇ ਦੱਸਿਆ ਕਿ ਆਰੋਪੀਆਂ ਨੇ ਉਸ ’ਤੇ ਸਰੀਰਕ ਹਮਲਾ ਵੀ ਕੀਤਾ ਅਤੇ ਧਮਕੀਆਂ ਦਿੱਤੀਆਂ। ਜਿਸ ਦੌਰਾਨ ਜਾਂਚ ਅਧਿਕਾਰੀ ਐੱਸਆਈ ਗੀਤਾ ਨੇ ਦੱਸਿਆ ਕਿ ਪੁਲਿਸ ਨੇ ਨਬਾਲਿਗ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਸਾਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Comment