ਪੰਜਾਬੀ ਬਾਣੀ, 28 ਜੁਲਾਈ 2025। Punjab News: ਪੰਜਾਬ ਦੇ ਜਿਲ੍ਹਾ ਖੰਨਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖੰਨਾ (Khanna) ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਬੀ ਕੈਟਾਗਰੀ ਦੇ ਗੈਂਗਸਟਰ ਰਵੀ ਰਾਜਗੜ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।
15 ਮੁਕੱਦਮੇ ਦਰਜ
ਦੱਸ ਦੇਈਏ ਕਿ ਰਾਜਗੜ ਉੱਪਰ ਲਾਰੇਂਸ ਬਿਸਨੋਈ ਦੇ ਭਰਾ ਨੂੰ ਵਿਦੇਸ਼ ਭੇਜਣ ਲਈ 25 ਲੱਖ ਦੀ ਮਾਲੀ ਮਦਦ ਕਰਨ ਦੇ ਦੋਸ਼ ਹਨ। ਐਸਐਸਪੀ ਖੰਨਾ ਡਾ. ਜੋਤੀ ਯਾਦਵ ਨੇ ਦੱਸਿਆ ਰਾਜਵੀਰ ਗੈਂਗਸਟਰ ਉੱਤੇ ਪਹਿਲਾ ਵੀ ਕਤਲ, ਨਜਾਇਜ ਅਸਲਾ ਰੱਖਣ, ਲੜਾਈ ਝਗੜੇ ਤੇ ਵੱਖ-ਵੱਖ ਅਪਰਾਧਾ ਦੇ ਕਰੀਬ 15 ਮੁਕੱਦਮੇ ਦਰਜ ਹਨ।

ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਸਿੰਘ ਉਰਫ ਰਵੀ ਰਾਜਗੜ੍ਹ ਦੀ ਪੁੱਛਗਿੱਛ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਸ ਨੇ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਵਿਦੇਸ਼ ਭੇਜਣ ਲਈ 25 ਲੱਖ ਰੁਪਏ ਦੀ ਵਿੱਤੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਸਾਲ 2024-25 ਮੁਲਜ਼ਮ ਰਾਜਵੀਰ ਸਿੰਘ ਉਰਫ ਰਵੀ, ਗੈਗਸਟਰ ਲਾਰੈਂਸ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ, ਗੁਜਰਾਤ ‘ਚ ਦੋ ਵਾਰ ਮਿਲ ਕੇ ਆਇਆ ਹੈ।
ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਗੈਂਗਸਟਰ ਰਵੀ ਰਾਜਗੜ ਪਿੰਡ ਚਣਕੋਈਆ ਖੁਰਦ ਵਿਖੇ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਹੋਏ ਲੜਾਈ-ਝਗੜੇ ਅਤੇ ਉੱਥੇ ਹੋਈ ਫਾਇਰਿੰਗ ਸਬੰਧੀ ਦਰਜ ਮੁਕੱਦਮੇ ‘ਚ ਵੀ ਪੁਲਿਸ ਨੂੰ ਲੌੜੀਂਦਾ ਸੀ। ਹਾਲਾਂਕਿ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਰਾਜਵੀਰ ਸਿੰਘ ਉਰਫ ਰਵੀ ਰਾਜਗੜ ਨੇ ਹੀ ਪਿੰਡ ਚਣਕੋਈਆ ਖੁਰਦ ਵਿਖੇ ਹੋਏ ਝਗੜੇ ਸਮੇ ਚਾਰ ਨਜਾਇਜ਼ ਪਿਸਟਲ 32 ਸਮੇਤ ਰੋਂਦ ਮੁਹੱਈਆ ਕਰਵਾਏ ਸਨ।