ਪੰਜਾਬੀ ਬਾਣੀ, 19 ਜੁਲਾਈ 2025। Firing In Punjab: ਆਏ ਦਿਨ ਪੰਜਾਬ (Punjab) ਵਿੱਚ ਕੋਈ ਨਾ ਕੋਈ ਅਪਰਾਧ ਦੇਖਣ ਨੂੰ ਮਿਲਦਾ ਹੈ। ਪੰਜਾਬ ਵਿੱਚ ਅਪਰਾਧ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ, ਰੋਜ਼ ਹੀ ਲੁੱਟ ਚੋਰੀ, ਗੋਲੀਮਾਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਅੰਮ੍ਰਿਤਸਰ (Amritsar) ਤੋਂ ਸਾਹਮਣੇ ਆ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ (Punjab) ਦੇ ਅੰਮ੍ਰਿਤਸਰ (Amritsar) ਜ਼ਿਲ੍ਹੇ ਵਿੱਚ ਸਵੇਰੇ-ਸਵੇਰੇ ਗੋਲੀਬਾਰੀ ਦੀ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਡਾਲੀ ਇਲਾਕੇ ਵਿੱਚ ਸਥਿਤ ਮਾਨ ਆਟਾ ਮਿੱਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਦੱਸ ਦੇਈਏ ਕਿ ਅੰਮ੍ਰਿਤਸਰ ਵਿੱਚ 24 ਘੰਟਿਆਂ ਦੇ ਵਿੱਚ ਇਹ ਦੂਜੀ ਗੋਲੀਮਾਰੀ ਦੀ ਘਟਨਾ ਹੈ। ਉੱਥੇ ਹੀ ਚੱਕੀ ਦੇ ਮਾਲਕ ਲਖਵਿੰਦਰ ਸਿੰਘ ਨੇ ਇਸ ਘਟਨਾ ਦਾ ਆਰੋਪ ਨਸ਼ਾ ਤਸਕਰ ਸੁਖਜੀਤ ਸਿੰਘ ਮਿੰਟੂ ਤੇ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਖਜੀਤ ਸਿੰਘ ਪਹਿਲਾਂ ਵੀ ਕਈ ਵਾਰ ਹਮਲਾ ਕੀਤਾ ਹੈ।

ਪੁਰਾਣੇ ਝਗੜੇ ਦੀ ਦੁਸ਼ਮਣੀ
ਮਿੱਲ ਮਾਲਕ ਦੇ ਅਨੁਸਾਰ, ਮਿੰਟੂ ਦੇ ਮਨ ਵਿੱਚ ਇੱਕ ਪੁਰਾਣੇ ਝਗੜੇ ਦੀ ਪੁਲਿਸ ਜਾਂਚ ਦੌਰਾਨ ਪ੍ਰਾਪਤ ਸੀਸੀਟੀਵੀ ਫੁਟੇਜ ਕਾਰਨ ਉਸ ਪ੍ਰਤੀ ਨਫ਼ਰਤ ਪੈਦਾ ਹੋ ਗਈ ਸੀ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਸਵੇਰੇ 5 ਵਜੇ ਦੇ ਕਰੀਬ ਮਿੰਟੂ ਆਪਣੀ ਕਾਰ ਵਿੱਚ ਆਇਆ ਅਤੇ ਮਿੱਲ ‘ਤੇ ਦੋ ਗੋਲੀਆਂ ਚਲਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਮੌਕੇ ਤੋਂ ਇੱਕ ਖੋਲ ਬਰਾਮਦ ਕੀਤਾ ਹੈ ਅਤੇ ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।