Kapurthala News: ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਐਨਕਾਊਂਟਰ, ਚੱਲੀਆਂ ਤਾੜ ਤਾੜ ਗੋਲੀਆਂ

ਪੰਜਾਬੀ ਬਾਣੀ, 11 ਜੁਲਾਈ 2025। Kapurthala News: ਕਪੂਰਥਲਾ (Kapurthala) ਤੋਂ ਇੱਕ ਵੱਡੀ ਖ਼ਬਰ ਸਾਮ੍ਹਣੇ ਆ ਰਹੀ ਹੈ। ਥੋੜ੍ਹੇ ਦਿਨ ਪਹਿਲਾਂ ਢਿਲਵਾਂ ਟੋਲ ਪਲਾਜ਼ਾ ‘ਤੇ ਚਾਰ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਸੀ। ਉਸ ਮਾਮਲੇ ਵਿੱਚ ਪੁਲਿਸ ਨੂੰ ਵੀਰਵਾਰ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਫਾਇਰਿੰਗ ਮਾਮਲੇ ‘ਚ ਸ਼ਾਮਲ ਮੁੱਖ ਆਰੋਪੀ ਰਮਨਦੀਪ ਸਿੰਘ ਨਿਵਾਸੀ ਕੱਥੂਨੰਗਲ ਤੇ ਉਸ ਦੇ ਸਾਥੀ ਦਲਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਦੱਸ ਦੇਈਏ ਢਿਲਵਾਂ ਇਲਾਕੇ ‘ਚ ਸ਼ੁੱਕਰਵਾਰ ਸਵੇਰੇ ਦੋ ਬਦਮਾਸ਼ਾਂ ਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ। ਜਿਸ ਵਿੱਚ ਇੱਕ ਬਦਮਾਸ਼ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਦੱਸ ਦੇਈਏ ਕਿ ਪੁਲਿਸ ਦੀ ਕੋਸ਼ਿਸ਼ ਨਾਲ ਦੋ ਬਦਮਾਸ਼ਾਂ ਨੂੰ ਫੜ ਲਿਆ ਗਿਆ।

Kapurthala Encounter News
Kapurthala Encounter News

ਜਿਸਦੇ ਚਲਦਿਆ ਇਸ ਮਾਮਲੇ ਦੀ ਪੁਸ਼ਟੀ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਕੀਤੀ। ਘਟਨਾ ਸਥਾਨ ‘ਤੇ ਐਸਐਸਪੀ ਦੇ ਨਾਲ-ਨਾਲ ਐਸਪੀ-ਡੀ ਪ੍ਰਭਜੋਤ ਸਿੰਘ ਵਿਰਕ, ਡੀਐਸਪੀ ਭੁਲੱਥ ਕਰਨੈਲ ਸਿੰਘ, ਸੀਆਈਏ ਸਟਾਫ ਕਪੂਰਥਲਾ ਇੰਚਾਰਜ ਜਰਨੈਲ ਸਿੰਘ ਪੁਲਿਸ ਫੋਰਸ ਨਾਲ ਮੌਜੂਦ ਰਹੇ।

ਫਾਇਰਿੰਗ ਮਾਮਲੇ ‘ਚ ਸ਼ਾਮਲ

ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਢਿਲਵਾਂ ਟੋਲ ਪਲਾਜ਼ਾ ‘ਤੇ ਚਾਰ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਸੀ ਜਿਸ ਦਾ ਕੇਸ ਥਾਣਾ ਢਿਲਵਾਂ ‘ਚ ਦਰਜ ਹੈ। ਇਸ ਮਾਮਲੇ ‘ਚ ਸ਼ਾਮਲ ਮੁਲਾਜ਼ਮਾਂ ਦੇ ਜ਼ਿਲ੍ਹਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਸਨ।

ਇਹ ਵੀ ਪੜ੍ਹੋ: ਪੰਜਾਬ ਦੀ ਇੰਸਟਾਗ੍ਰਾਮ ਪ੍ਰਭਾਵਕ ਪ੍ਰੀਤ ਜੱਟੀ ਦਾ ਰੋ-ਰੋ ਕੇ ਬੁਰਾ ਹਾਲ, ਦੇਖੋ VIDEO

ਇਸ ਦੌਰਾਨ ਪੁਲਿਸ ਨੂੰ ਵੀਰਵਾਰ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਫਾਇਰਿੰਗ ਮਾਮਲੇ ‘ਚ ਸ਼ਾਮਲ ਮੁੱਖ ਮੁਲਜ਼ਮ ਰਮਨਦੀਪ ਸਿੰਘ ਨਿਵਾਸੀ ਕੱਥੂਨੰਗਲ ਤੇ ਉਸ ਦੇ ਸਾਥੀ ਦਲਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਲੋਕਾਂ ਨੇ ਪੁੱਛਗਿੱਛ ਵਿਚ ਮੰਨਿਆ ਕਿ ਉਨ੍ਹਾਂ ਨੇ ਭਾਰੀ ਮਾਤਰਾ ‘ਚ ਅਸਲਾ ਮੰਡ ਢਿਲਵਾਂ ‘ਚ ਲੁਕਾ ਰੱਖਿਆ ਹੈ।

Leave a Comment