ਪੰਜਾਬੀ ਬਾਣੀ, 25 ਜੁਲਾਈ 2025। Punjab News: ਪੰਜਾਬ (Punjab) ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪ੍ਰਵਰਤਨ ਨਿਦੇਸ਼ਾਲਯ (Enforcement Directorate) ਦੇ ਜਲੰਧਰ ਸਥਿਤ ਰੀਜਨਲ ਦਫਤਰ ਨੇ ਵੀਰਵਾਰ ਨੂੰ ਜੰਗਲਾਤ ਘੁਟਾਲੇ ਦੇ ਕੇਸ ‘ਚ ਬੁਢਲਾਡਾ ਦੇ ਸਾਬਕਾ ਰੇਂਜ ਫਾਰੈਸਟ ਅਧਿਕਾਰੀ ਸੁਖਵਿੰਦਰ ਸਿੰਘ ਦੀ 53.64 ਲੱਖ ਰੁਪਏ ਦੀ ਜਾਇਦਾਦ ਅਟੈਚ ਕਰ ਦਿੱਤੀ ਹੈ।
ਮਨੀ ਲਾਂਡਰਿੰਗ
ਦੱਸ ਦੇਈਏ ਕਿ ਸਾਬਕਾ ਜੰਗਲਾਤ ਅਧਿਕਾਰੀ ਦੀ ਜੰਗਲਾਤ ਘੁਟਾਲੇ ਦੀ ਜਾਂਚ ਦੌਰਾਨ ਮਨੀ ਲਾਂਡਰਿੰਗ ‘ਚ ਸ਼ਮੂਲੀਅਤ ਪਾਈ ਗਈ ਸੀ। ਈਡੀ ਨੇ ਜਾਂਚ ਵਿਜੀਲੈਂਸ ਵੱਲੋਂ ਦਰਜ ਕੀਤੀਆਂ ਦੋ ਐਫਆਈਆਰ ਦੇ ਆਧਾਰ ‘ਤੇ ਕੀਤੀ ਸੀ ਜਿਸ ਵਿਚ ਸਾਹਮਣੇ ਆਇਆ ਕਿ ਸੁਖਵਿੰਦਰ ਸਿੰਘ ਜਦੋਂ ਬੁਢਲਾਡਾ ‘ਚ ਫਾਰੈਸਟ ਰੇਂਜ ਅਫਸਰ ਦੇ ਅਹੁਦੇ ‘ਤੇ ਤਾਇਨਾਤ ਸੀ ਤਾਂ ਉਸ ਨੇ ਕਈ ਅਜਿਹੀਆਂ ਸੰਸਥਾਵਾਂ ਦੇ ਨਾਂ ‘ਤੇ ਬਿਲ ਤਿਆਰ ਕਰਵਾਏ ਜੋ ਮੌਜੂਦ ਨਹੀਂ ਸਨ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਫਰਜ਼ੀ ਬਿੱਲਾਂ ਦੇ ਆਧਾਰ ‘ਤੇ ਸਰਕਾਰੀ ਸੰਪਤੀ ਨੂੰ ਕਈ ਲੋਕਾਂ ਦੇ ਬੈਂਕ ਖਾਤਿਆਂ ‘ਚ ਟਰਾਂਸਫਰ ਕਰਵਾਇਆ ਗਿਆ। ਬਾਅਦ ‘ਚ ਉਨ੍ਹਾਂ ਬੈਂਕ ਖਾਤਿਆਂ ਤੋਂ ਇਸ ਪੈਸੇ ਕਢਵਾ ਕੇ ਕੋਲ ਰੱਖ ਲਏ। ਇਨ੍ਹਾਂ ਉੱਤੇ ਦੋਸ਼ ਹੈ ਕਿ ਸੁਖਵਿੰਦਰ ਸਿੰਘ ਨੇ ਇਸ ਤਰੀਕੇ ਨਾਲ 53.64 ਲੱਖ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਬਣਾਈ, ਜਿਸਨੂੰ ਹੁਣ ਈਡੀ ਨੇ ਕੇਸ ‘ਚ ਅਟੈਚ ਕਰ ਦਿੱਤਾ ਹੈ।