ਪੰਜਾਬੀ ਬਾਣੀ, 24 ਜੁਲਾਈ 2025। Punjab News: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ (Bikram Majithia) ਦੀ ਗ੍ਰਿਫਤਾਰੀ ਹੋ ਗਈ ਸੀ। ਉਹ ਆਪਣੀ ਜ਼ਮਾਨਤ ਨੂੰ ਲੈ ਕੇ ਹਰੇਕ ਇੱਕ ਕੋਸ਼ਿਸ਼ ਕਰ ਰਹੇ ਹਨ। ਉੱਥੇ ਹੀ ਬਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਦਿਨੋਂ-ਦਿਨ ਘਟਣ ਦੀ ਥਾਂ ਵਧਦੀਆਂ ਜਾ ਰਹੀਆਂ ਹਨ।
ਇੱਕ ਮੋਬਾਈਲ ਬਰਾਮਦ
ਦੱਸ ਦਈਏ ਕਿ ਬਿਕਰਮ ਮਜੀਠੀਆ ਡਰੱਗ ਕੇਸ ਵਿੱਚ ਹੁਣ ਨਵਾਂ ਹੀ ਤੱਥ ਸਾਹਮਣੇ ਆਇਆ ਹੈ। ਮਜੀਠੀਆ ਤੋਂ ਇੱਕ ਮੋਬਾਈਲ ਬਰਾਮਦ ਹੋਇਆ, ਜਿਸ ਵਿੱਚ ਖੰਨਾ ਦੇ ਰਹਿਣ ਵਾਲੇ ਜਸਮੀਤ ਸਿੰਘ ਦਾ ਸਿੰਮ ਨਿਕਲਿਆ ਹੈ। ਜਿਸ ਤੋਂ ਬਾਅਦ ਮਜੀਠੀਆ ਹੋਰ ਸਵਾਲਾਂ ਦੇ ਘੇਰੇ ਵਿੱਚ ਫਸਦੇ ਨਜ਼ਰ ਆ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਜਸਮੀਤ ਸਿੰਘ ਨੇ ਇਹ ਸਿਮ ਕਾਰਡ 2021 ਵਿੱਚ ਖਰੀਦਿਆ ਸੀ। ਉਹ ਉਸ ਸਮੇਂ ਖੰਨਾ ਬੱਸ ਸਟੈਂਡ ‘ਤੇ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰਦਾ ਸੀ। ਜਸਮੀਤ ਦਾ ਪਰਿਵਾਰ ਮੂਲ ਰੂਪ ਵਿੱਚ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ। ਉਹ ਕੁਝ ਸਮਾਂ ਪਹਿਲਾਂ ਹੀ ਖੰਨਾ ਵਿੱਚ ਕਿਰਾਏ ਦੇ ਮਕਾਨ ‘ਤੇ ਰਹਿਣ ਲੱਗ ਪਿਆ ਸੀ।
ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਹਾਲਾਂਕਿ ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜਸਮੀਤ ਦਾ ਸਿਮ ਕਾਰਡ ਮਜੀਠੀਆ ਤੱਕ ਕਿਵੇਂ ਪਹੁੰਚਿਆ। ਮੋਹਾਲੀ ਵਿਜੀਲੈਂਸ ਦੀ ਇੱਕ ਟੀਮ ਜਸਮੀਤ ਦੇ ਖੰਨਾ ਸਥਿਤ ਘਰ ਪਹੁੰਚੀ। ਟੀਮ ਨੇ ਉਸਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ। ਖੰਨਾ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਨੇ ਵੀ ਜਾਂਚ ਕੀਤੀ।
ਟਰਾਂਸਪੋਰਟ ਕੰਪਨੀ ਵਿੱਚ ਡਿਪੂ ਇੰਚਾਰਜ
ਜਿਸ ਤੋਂ ਬਾਅਦ ਮਾਮਲੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਜਸਮੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕੈਨੇਡਾ ਚਲਾ ਗਿਆ। ਉਸ ਦੇ ਕੈਨੇਡਾ ਜਾਣ ‘ਤੇ ਵੀ ਕਿਤੇ ਨਾ ਕਿਤੇ ਸ਼ੱਕ ਜਤਾਇਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਜਸਮੀਤ ਕੋਰੋਨਾ ਵੇਲੇ ਇੱਕ ਟਰਾਂਸਪੋਰਟ ਕੰਪਨੀ ਵਿੱਚ ਡਿਪੂ ਇੰਚਾਰਜ ਸੀ। ਉਹ ਦੂਜੇ ਰਾਜਾਂ ਤੋਂ ਲੋਕਾਂ ਨੂੰ ਬੱਸਾਂ ਰਾਹੀਂ ਭੇਜਣ ਦਾ ਕੰਮ ਕਰਦਾ ਸੀ। ਏਜੰਸੀਆਂ ਇਸ ਗੱਲ ਦੀ ਵੀ ਜਾਂਚ ਕਰ ਰਹੀਆਂ ਹਨ ਕਿ ਕੀ ਦਸਤਾਵੇਜ਼ਾਂ ਦੀ ਦੁਰਵਰਤੋਂ ਕੀਤੀ ਗਈ ਸੀ। ਜਸਮੀਤ ਦਾ ਪਰਿਵਾਰ ਮੀਡੀਆ ਨਾਲ ਗੱਲ ਕਰਨ ਤੋਂ ਬਚ ਰਿਹਾ ਹੈ।