ਪੰਜਾਬੀ ਬਾਣੀ, 26 ਜੁਲਾਈ 2025। Kargil Vijay Diwas: ਅੱਜ ਦੇ ਦਿਨ ਪੂਰੇ ਦੇਸ਼ ਵਿੱਚ ਕਾਰਗਿਲ ਵਿਜੈ ਦਿਵਸ (Kargil Vijay Diwas) ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ। ਸਾਲ 2000 ‘ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਯੁੱਧ ਵਿਚ ਭਾਰਤ ਦੇ ਬਹਾਦਰ ਜਵਾਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਸਰਹੱਦ ਦੀ ਰਾਖੀ ਕੀਤੀ ਸੀ। ਇਸ ਖਾਸ ਮੌਕੇ ‘ਤੇ ਹੁਣ ਫੌਜ ਦੇ ਜਵਾਨਾਂ ਨੂੰ ਕਮਾਲ ਦਾ ਤੋਹਫ਼ਾ ਮਿਲਿਆ ਹੈ।
NALSA ਵੀਰ ਪਰਿਵਾਰ ਸਹਾਇਤਾ ਯੋਜਨਾ
ਭਾਰਤੀ ਇਤਿਹਾਸ ‘ਚ ਪਹਿਲੀ ਵਾਰ ਜਵਾਨਾਂ ਦੇ ਪਰਿਵਾਰਾਂ ਨੂੰ ਕਾਨੂੰਨੀ ਮਦਦ ਦਿਲਾਉਣ ਲਈ NALSA ਵੀਰ ਪਰਿਵਾਰ ਸਹਾਇਤਾ ਯੋਜਨਾ 2025 (NALSA Veer Parivar Sahayata Yojna 2025) ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਦੇਸ਼ ਦੇ ਅਗਲੇ ਚੀਫ ਜਸਟਿਸ ਅਤੇ ਨੈਸ਼ਨਲ ਲੀਗਲ ਸਰਵਿਸ ਅਥਾਰਟੀ (NALSA) ਦੇ ਪ੍ਰਧਾਨ ਜਸਟਿਸ ਸੂਰਿਆਕਾਂਤ ਨੇ ਸ੍ਰੀਨਗਰ ਤੋਂ ਇਸ ਯੋਜਨਾ ਨੂੰ ਲਾਂਚ ਕੀਤਾ ਹੈ। ਇਸ ਖਾਸ ਮੌਕੇ ‘ਤੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਜੰਮੂ ਕਸ਼ਮੀਰ ਦੇ ਰਾਜਪਾਲ ਮਨੋਜ ਸਿਨ੍ਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮੌਜੂਦ ਰਹੇ।
ਆਪਰੇਸ਼ਨ ਸਿੰਦੂਰ
ਜਾਣਕਾਰੀ ਅਨੁਸਾਰ, ਜਸਟਿਸ ਸੂਰਿਆਕਾਂਤ ਨੂੰ ਇਹ ਵਿਚਾਰ ਆਪਰੇਸ਼ਨ ਸਿੰਦੂਰ ਦੌਰਾਨ ਆਇਆ। ਇਸ ਦੌਰਾਨ ਜਵਾਨਾਂ ਦੇ ਬਲਿਦਾਨ ਅਤੇ ਤਿਆਗ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਫੌਜ ਲਈ ਇਕ ਨਵੀਂ ਪਹਿਲ ਕਰਨ ਬਾਰੇ ਸੋਚਿਆ, ਜਿਸ ਨਾਲ ਜਵਾਨਾਂ ਨੂੰ ਕਾਨੂੰਨੀ ਮਦਦ ਮਿਲ ਸਕੇ ਅਤੇ ਉਹ ਸਰਹੱਦ ‘ਤੇ ਤਾਇਨਾਤੀ ਦੌਰਾਨ ਨਿਸ਼ਚਿੰਤ ਰਹਿ ਸਕਣ।

ਕੀ ਹੈ ਯੋਜਨਾ ਦਾ ਉਦੇਸ਼ ?
NALSA ਵੀਰ ਪਰਿਵਾਰ ਸਹਾਇਤਾ ਯੋਜਨਾ 2025 ਦਾ ਟੀਚਾ ਜਵਾਨਾਂ ਦੇ ਪਰਿਵਾਰਾਂ ਨਾਲ ਜੁੜੇ ਮਾਮਲਿਆਂ ਨਾਲ ਡੀਲ ਕਰਨਾ ਹੈ। ਇਸ ਯੋਜਨਾ ਤਹਿਤ, ਜਵਾਨ ਜਾਂ ਉਨ੍ਹਾਂ ਦੇ ਪਰਿਵਾਰ ਨਾਲ ਜੁੜੇ ਜੋ ਵੀ ਨਿੱਜੀ ਮਾਮਲੇ ਕੋਰਟ ‘ਚ ਚੱਲ ਰਹੇ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਸੰਭਾਲੀ ਜਾਵੇਗੀ। ਇਸ ਤਰ੍ਹਾਂ, ਜਵਾਨਾਂ ਨੂੰ ਵਾਰ-ਵਾਰ ਕੋਰਟ ਕੇਸ ਦੀ ਚਿੰਤਾ ਨਹੀਂ ਸਤਾਏਗੀ ਅਤੇ ਉਨ੍ਹਾਂ ਨੂੰ ਹਰ ਤਰੀਕ ‘ਤੇ ਅਦਾਲਤ ਦੇ ਚੱਕਰ ਨਹੀਂ ਲਗਾਉਣੇ ਪੈਣਗੇ।
ਕਿਸ ਨੂੰ ਮਿਲੇਗਾ ਲਾਭ?
ਇਸ ਯੋਜਨਾ ਤਹਿਤ ਜਵਾਨਾਂ ਨੂੰ ਪ੍ਰਾਪਰਟੀ, ਘਰ-ਪਰਿਵਾਰ ਤੇ ਜ਼ਮੀਨ ਨਾਲ ਜੁੜੇ ਮਾਮਲਿਆਂ ‘ਚ ਮਦਦ ਮਿਲੇਗੀ। ਭਾਰਤੀ ਫੌਜ ਦੇ ਨਾਲ-ਨਾਲ, ਸੀਮਾ ਸੁਰੱਖਿਆ ਬਲ (BSF), ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF), ਇੰਡੋ-ਤਿੱਬਤੀ ਸੀਮਾ ਪੁਲਿਸ (ITBP) ਸਮੇਤ ਹੋਰ ਨੀਮ ਫ਼ੌਜੀ ਬਲਾਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲੇਗਾ।