ਪੰਜਾਬੀ ਬਾਣੀ, 23 ਜੁਲਾਈ 2025। Punjab News: ਲੁਧਿਆਣਾ (Ludhiana) ਦੇ ਸੁਖਚੈਨ ਮਹਿਰਾ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਸੀ.ਆਈ.ਟੀ ਰਜਿ. ਦੇ ਦੋਆਬਾ ਜੋਨ ਦੇ ਪ੍ਰਧਾਨ ਸ ਹਰਨੇਕ ਸਿੰਘ ਦੋਸਾਂਝ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਟੀਮ ਦੇ ਪੰਜਾਬ ਪ੍ਰਧਾਨ ਸ੍ਰੀ ਐਡਵੋਕੇਟ ਡਾ.ਗੋਰਵ ਅਰੋੜਾ ਜੀ (ਸਾਬਕਾ ਪੀ ਬੀ ਆਈ ਅਫ਼ਸਰ) ਅਤੇ ਵਾਈਸ ਪ੍ਰਧਾਨ ਪੰਜ਼ਾਬ ਜਸਵੀਰ ਕਲੋਤਰਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਏ.ਸੀ.ਪੀ ਅਮਰਨਾਥ ਜੀ ਜੋ ਕਿ ਇਸ ਸਮੇਂ ਜਲੰਧਰ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਉਨਾਂ ਦੇ ਪਬਲਿਕ ਨਾਲ ਚੰਗੇ ਸੰਬੰਧ ਅਤੇ ਡਿਊਟੀ ਪ੍ਰਤੀ ਇਮਾਨਦਾਰੀ ਅਤੇ ਵੱਖ ਵੱਖ ਜਿਲ੍ਹਿਆਂ ਅਤੇ ਅਲੱਗ ਅਲੱਗ ਪੋਸਟਾਂ ਤੇ ਚੰਗੀਆਂ ਸੇਵਾਵਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੀ.ਆਈ.ਟੀ ਇਮਾਨਦਾਰ ਅਫ਼ਸਰਾ ਦਾ ਹਮੇਸ਼ਾ ਤੋ ਹੀ ਸਨਮਾਨ ਕਰਦੀ ਆਈ ਹੈ। ਇਸੇ ਤਰ੍ਹਾਂ ਏ.ਸੀ.ਪੀ ਅਮਰਨਾਥ ਜੀ ਦਾ ਵੀ ਸੀ.ਆਈ.ਟੀ ਅਵਾਰਡ ਨਾਲ ਸਨਮਾਨ ਕੀਤਾ ਜਾਵੇਗਾ।