ਪੰਜਾਬੀ ਬਾਣੀ,8ਜੁਲਾਈ 2025। Abohar Murder Case: ਪੰਜਾਬ(Punjab)ਵਿੱਚ ਦਿਨੋ ਦਿਨ ਜੋ ਗੋਲਮਾਰੀ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਸਨ। Abohar Murder Case ਤੇ ਪੁਲਿਸ ਨੂੰ ਵੱਡੀ ਲੀਡ ਮਿਲੀ ਹੈ। ਇਸ ਕੇਸ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਦਾ ਐਨਕਾਊਂਟਰ ਕਰ ਦਿੱਤਾ ਹੈ।
ਸ਼ੂਟਰਾਂ ਨੂੰ ਭੱਜਣ ਵਿੱਚ ਮਦਦ
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੁਲਜ਼ਮਾਂ ਨੇ ਕੱਪੜਾ ਵਪਾਰੀ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰਾਂ ਨੂੰ ਭੱਜਣ ਵਿੱਚ ਮਦਦ ਕੀਤੀ ਸੀ। ਅਬੋਹਰ(Abohar) ਵਿੱਚ ਸੰਜੇ ਵਰਮਾ ਹੱਤਿਆਕਾਂਡ ਮਾਮਲੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈl ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਮੁਕਾਬਲੇ ਵਿਚ ਮਾਰ-ਮੁਕਾਇਆ ਹੈ।
ਕਤਲ ਕੇਸ ‘ਚ ਸ਼ਾਮਲ
ਪੁਲਿਸ ਦੇ ਅਨੁਸਾਰ 30 ਬੋਰ ਦਾ ਪਿਸਟਲ ਰਿਕਵਰ ਹੋਇਆ ਹੈ। ਜੋ ਇਸ ਮੁਕਾਬਲੇ ਵਿੱਚ ਮਾਰੇ ਗਏ ਮੁਲਜ਼ਮ ਹਨ ,ਉਹ ਇਸ ਕਤਲ ਕੇਸ ‘ਚ ਸ਼ਾਮਲ ਸੀ। ਉਨ੍ਹਾਂ ਦੀ ਪਹਿਚਾਣ ਮੁਲਜ਼ਮ ਰਾਮ ਰਤਨ ਅਤੇ ਜਸਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਮੁਕਾਬਲੇ ਵਿਚ ਮਾਰੇ ਗਏ ਹਨ।
ਇਹ ਵੀ ਪੜ੍ਹੋ: ਪੰਜਾਬ ਦੀ ਇੰਸਟਾਗ੍ਰਾਮ ਪ੍ਰਭਾਵਕ ਪ੍ਰੀਤ ਜੱਟੀ ਦਾ ਰੋ-ਰੋ ਕੇ ਬੁਰਾ ਹਾਲ, ਦੇਖੋ VIDEO
ਜਿਨ੍ਹਾਂ ਦੀਆਂ ਲਾਸ਼ਾਂ ਮੌਕੇ ਉਤੇ ਪਈਆਂ ਹਨ। ਹਾਲਾਂਕਿ ਇਸ ਕਾਰਵਾਈ ਦੌਰਾਨ ਇੱਕ ਪੁਲਿਸ ਕਰਮਚਾਰੀ ਦੇ ਵੀ ਗੋਲੀ ਲੱਗੀ ਹੈ l ਜਿਸ ਨੂੰ ਇਲਾਜ ਦੇ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ l