Khalistani Rally: ਖਾਲਿਸਤਾਨੀਆਂ ਨੇ 15 ਅਗਸਤ ਨੂੰ ਕੀਤਾ ਵੱਡੇ ਐਕਸ਼ਨ ਦਾ ਐਲਾਨ

ਪੰਜਾਬੀ ਬਾਣੀ, 21 ਜੁਲਾਈ 2025।Khalistani Rally:  ਦੇਸ਼ ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਾਲਿਸਤਾਨੀਆਂ ਵਲੋਂ 15 ਅਗਸਤ ਨੂੰ ਵੱਡੇ ਐਕਸ਼ਨ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਭਾਰਤੀ ਏਜੰਸੀਆਂ ਅਲਰਟ ਹੋ ਗਈਆਂ ਹਨ।

ਖਾਲਿਸਤਾਨ ਆਜ਼ਾਦੀ ਰੈਲੀ

ਭਾਰਤ ਅੰਦਰ ਪਾਬੰਦੀਸ਼ੁਦਾ ਸੰਗਠਨ ‘ਸਿੱਖਸ ਫਾਰ ਜਸਟਿਸ’ (‘Sikhs for Justice’) ਦੇ ਨੇਤਾ ਗੁਰਪਤਵੰਤ ਸਿੰਘ ਪੰਨੂ ਨੇ 15 ਅਗਸਤ ਨੂੰ ਅਮਰੀਕਾ (America) ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ “ਖਾਲਿਸਤਾਨ ਆਜ਼ਾਦੀ ਰੈਲੀ” ਕਰਨ ਦਾ ਐਲਾਨ ਕੀਤਾ ਹੈ। ਇਸ ਬਾਰੇ ਪੰਨੂ ਨੇ ਬਾਕਾਇਦਾ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਨੂੰ ਚੈਲੰਜ ਕੀਤਾ ਹੈ।

Khalistani Rally News
Khalistani Rally News

 

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ

ਪੰਨੂ ਵੱਲੋਂ ਜਾਰੀ ਵੀਡੀਓ ਵਿੱਚ ਤਿਰੰਗਾ ਸਾੜਨ ਦੀ ਧਮਕੀ ਦਿੰਦੇ ਹੋਏ ਭਾਰਤ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ ਹੈ। ਵੀਡੀਓ ਵਿੱਚ ਉਨ੍ਹਾਂ ਨੇ 15 ਅਗਸਤ ਨੂੰ “ਤਿਰੰਗਾ ਸਾੜੋ” ਪ੍ਰੋਗਰਾਮ ਬਾਰੇ ਗੱਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਵੀਡੀਓ ਵਿੱਚ ਪੰਨੂ ਨੂੰ ਤਿਰੰਗਾ ਸਾੜਦੇ ਹੋਏ ਵੀ ਦੇਖਿਆ ਜਾ ਰਿਹਾ ਹੈ। ਪੰਨੂ ਨੇ ਐਲਾਨ ਕੀਤਾ ਕਿ 15 ਅਗਸਤ ਤੋਂ ਦੋ ਦਿਨ ਬਾਅਦ 17 ਅਗਸਤ ਨੂੰ ਵਾਸ਼ਿੰਗਟਨ ਵਿੱਚ ਖਾਲਿਸਤਾਨ ਰਾਏਸ਼ੁਮਾਰੀ ਕਰਵਾਈ ਜਾਵੇਗੀ।

ਗੈਰ-ਕਾਨੂੰਨੀ ਗਤੀਵਿਧੀਆਂ

ਇਸ ਲਈ ਅਮਰੀਕਾ ਤੇ ਕੈਨੇਡਾ ਤੋਂ ਖਾਲਿਸਤਾਨੀ ਸਮਰਥਕਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ।ਦੱਸ ਦਈਏ ਕਿ ਗੁਰਪਤਵੰਤ ਸਿੰਘ ਪੰਨੂ ਮੂਲ ਰੂਪ ਵਿੱਚ ਪੰਜਾਬ ਦੇ ਅੰਮ੍ਰਿਤਸਰ ਦੇ ਖਾਨਕੋਟ ਦਾ ਰਹਿਣ ਵਾਲਾ ਹੈ। ਉਹ ਇਸ ਸਮੇਂ ਅਮਰੀਕਾ ਵਿੱਚ ਰਹਿੰਦਾ ਹੈ ਤੇ ਸਿੱਖ ਫਾਰ ਜਸਟਿਸ ਨਾਮਕ ਇੱਕ ਸੰਸਥਾ ਚਲਾਉਂਦਾ ਹੈ।ਉਸ ਕੋਲ ਅਮਰੀਕਾ ਤੇ ਕੈਨੇਡਾ ਦੋਵਾਂ ਦੀ ਨਾਗਰਿਕਤਾ ਹੈ।

ਭਾਰਤ ਸਰਕਾਰ ਨੇ 2019 ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ (UAPA) ਤਹਿਤ ਪੰਨੂ ਦੇ ਸੰਗਠਨ SFJ ‘ਤੇ ਪਾਬੰਦੀ ਲਗਾ ਦਿੱਤੀ ਸੀ। ਪੰਨੂ ‘ਤੇ 2020 ਵਿੱਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਾਉਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ 1 ਜੁਲਾਈ 2020 ਨੂੰ ਪੰਨੂ ਨੂੰ UAPA ਤਹਿਤ ਅੱਤਵਾਦੀ ਘੋਸ਼ਿਤ ਕੀਤਾ। ਹਾਲਾਂਕਿ, FBI ਚਾਰਜਸ਼ੀਟ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਹੈ।

Leave a Comment