Ahmedabad Plane Crash: ਅਹਿਮਦਾਬਾਦ ‘ਚ 242 ਯਾਤਰੀਆਂ ਵਾਲਾ ਜਹਾਜ਼ ਕਰੈਸ਼, ਗੁਜਰਾਤ ਦੇ ਸਾਬਕਾ CM ਵਿਜੇ ਰੁਪਾਣੀ ਸਮੇਤ ਕਈ ਮੌਤਾਂ

ਪੰਜਾਬੀ ਬਾਣੀ, ਅਹਿਮਦਾਬਾਦ, 12 ਜੂਨ। Ahmedabad Plane Crash Live Updates: ਗੁਜਰਾਤ (Gujarat) ਦੇ ਅਹਿਮਦਾਬਾਦ (Ahmedabad) ਵਿੱਚ ਏਅਰ ਇੰਡੀਆ ਦੇ ਜਹਾਜ਼ B787VT-ANB ਦੇ ਕਰੈਸ਼ ਹੋਣ ਦੀ ਖ਼ਬਰ ਨੇ ਹਰ ਕਿਸੇ ਨੂੰ ਹਿਲਾ ਦਿੱਤਾ ਹੈ। ਇਸ ਜਹਾਜ਼ ਵਿਚ 242 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ 2 ਪਾਇਲਟ ਅਤੇ 10 ਕੈਬਿਨ ਕਰੂ ਵੀ ਸ਼ਾਮਲ ਸਨ। ਜਹਾਜ਼ ਨੇ ਜਿਵੇਂ ਹੀ ਅਹਿਮਦਾਬਾਦ ਏਅਰਪੋਰਟ ਤੋਂ ਟੇਕਆਫ਼ ਕੀਤਾ, ਓਸ ਤੋਂ ਕੁਝ ਪਲਾਂ ਬਾਅਦ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ।

ਹਾਦਸੇ ਮਗਰੋਂ ਜਹਾਜ਼ ਨੂੰ ਅੱਗ ਲੱਗ ਗਈ ਅਤੇ ਘਟਨਾ ਵਾਲੀ ਥਾਂ ਤੋਂ ਕਾਲਾ ਧੂੰਆ ਆਸਮਾਨ ਵੱਲ ਉੱਠਦਾ ਨਜ਼ਰ ਆਇਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਬਚਾਅ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਅਹਿਮਦਾਬਾਦ (Ahmedabad) ਪੁਲਿਸ ਕੰਟਰੋਲ ਰੂਮ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਦੇ ਅਨੁਸਾਰ ਹਾਦਸੇ ਦੀ ਸੰਭਾਵਿਤ ਵਜ੍ਹਾ ਜਹਾਜ਼ ਦੇ ਇੰਜਣ ਵਿਚ ਆਈ ਤਕਨੀਕੀ ਖ਼ਰਾਬੀ ਦੱਸੀ ਜਾ ਰਹੀ ਹੈ।

Ahmedabad Plane Crash
Ahmedabad Plane Crash

ਏਅਰ ਇੰਡੀਆ ਦੇ ਜਹਾਜ਼ ਦੇ ਹਾਦਸੇ ਦੀ ਜਾਂਚ

ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਵੀਰਵਾਰ ਨੂੰ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸੇ ਦੀ ਜਾਂਚ ਕਰੇਗਾ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹਾਦਸਾਗ੍ਰਸਤ ਏਅਰ ਇੰਡੀਆ ਡ੍ਰੀਮਲਾਈਨਰ ਬੋਇੰਗ 787 ਜਹਾਜ਼ ਵਿੱਚ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 12 ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ। ਅਧਿਕਾਰੀ ਨੇ ਕਿਹਾ ਕਿ AAIB ਦੇ ਡਾਇਰੈਕਟਰ ਜਨਰਲ ਅਤੇ ਏਜੰਸੀ ਦੇ ਡਾਇਰੈਕਟਰ ਆਫ਼ ਇਨਵੈਸਟੀਗੇਸ਼ਨ ਸਮੇਤ ਹੋਰ, ਅਹਿਮਦਾਬਾਦ ਲਈ ਰਵਾਨਾ ਹੋਣਗੇ।

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧੀਨ, AAIB ਭਾਰਤੀ ਹਵਾਈ ਖੇਤਰ ਵਿੱਚ ਚੱਲ ਰਹੇ ਜਹਾਜ਼ਾਂ ਦੀ ਸੁਰੱਖਿਆ ਨਾਲ ਸਬੰਧਤ ਘਟਨਾਵਾਂ ਨੂੰ ਹਾਦਸਿਆਂ ਅਤੇ ਗੰਭੀਰ ਘਟਨਾਵਾਂ ਵਿੱਚ ਸ਼੍ਰੇਣੀਬੱਧ ਕਰਨ ਲਈ ਜ਼ਿੰਮੇਵਾਰ ਹੈ। ਇਹ ਹਾਦਸਿਆਂ ਦੀ ਵਿਸਤ੍ਰਿਤ ਜਾਂਚ ਕਰਦਾ ਹੈ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਉਪਾਅ ਵੀ ਸੁਝਾਉਂਦਾ ਹੈ। ਬੋਇੰਗ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਸ਼ੁਰੂਆਤੀ ਰਿਪੋਰਟਾਂ ਤੋਂ ਜਾਣੂ ਹਾਂ ਅਤੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਕੰਮ ਕਰ ਰਹੇ ਹਾਂ।”

Vijay Rupani Ex CM
Vijay Rupani Ex CM

ਮ੍ਰਿਤਕਾਂ ਦੇ ਪੀੜਤਾਂ ਨੂੰ 1-1 ਕਰੋੜ ਰੁਪਏ ਦੀ ਸਹਾਇਤਾ ਦੇਵੇਗਾ ਟਾਟਾ ਗਰੁੱਪ

Ahmedabad Plane Crash Live Updates : ਟਾਟਾ ਗਰੁੱਪ ਇਸ ਦੁਖਾਂਤ ਵਿੱਚ ਜਾਨ ਗੁਆਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕਰੇਗਾ। ਅਸੀਂ ਜ਼ਖਮੀਆਂ ਦੇ ਡਾਕਟਰੀ ਖਰਚੇ ਵੀ ਪੂਰੇ ਕਰਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਨੂੰ ਸਾਰੀ ਲੋੜੀਂਦੀ ਦੇਖਭਾਲ ਅਤੇ ਸਹਾਇਤਾ ਮਿਲੇ। ਇਸ ਤੋਂ ਇਲਾਵਾ, ਅਸੀਂ ਬੀਜੇ ਮੈਡੀਕਲ ਦੇ ਹੋਸਟਲ ਦੇ ਨਿਰਮਾਣ ਵਿੱਚ ਸਹਾਇਤਾ ਪ੍ਰਦਾਨ ਕਰਾਂਗੇ: ਐਨ ਚੰਦਰਸ਼ੇਖਰਨ ਚੇਅਰਮੈਨ, ਟਾਟਾ ਸੰਨਜ਼

Leave a Comment