ਪੰਜਾਬੀ ਬਾਣੀ, 19 ਜੁਲਾਈ 2025। Jalandhar News: ਪੰਜਾਬ (Punjab) ਦੇ ਜ਼ਿਲ੍ਹਾ ਜਲੰਧਰ (Jalandhar) ਤੋਂ ਇਸ ਸਮੇ ਦੀ ਰਾਜਨੀਤੀ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖਬਰ ਹੈ ਕਿ ਪੰਜਾਬ ਦੇ ਇਸ ਨੇਤਾ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਦੱਸ ਦੇਈਏ ਕਿ ਅਦਾਲਤ ਦੇ ਵਲੋਂ ਉਸ ਨੇਤਾ ਨੂੰ ਸੰਮਨ ਭੇਜਿਆ ਗਿਆ ਹੈ।
ਦੱਸ ਦੇਈਏ ਕਿ ਭਾਜਪਾ ਨੇਤਾ ‘ਤੇ ਦੋ ਹੋਰ ਧਾਰਾਵਾਂ ਲਗਾਈਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਅਦਾਲਤ ਨੇ ਮਈ 2023 ਵਿੱਚ ਤਹਿਸੀਲ ਅਦਾਰੇ ਵਿੱਚ ਹੋਈ ਲੜਾਈ ਦੇ ਸਬੰਧ ਵਿੱਚ ਭਾਜਪਾ ਨੇਤਾ ਗੌਰਵ ਲੂਥਰਾ (Gaurav Luthra), ਉਨ੍ਹਾਂ ਦੇ ਸਾਥੀਆਂ ਗੁਰਸ਼ਰਨ ਸਿੰਘ ਅਤੇ ਹਰੀਸ਼ ਕੁਮਾਰ ਨੂੰ ਆਈਪੀਸੀ ਦੀ ਧਾਰਾ 325 ਅਤੇ 326 ਦੇ ਤਹਿਤ ਸੰਮਨ ਭੇਜੇ ਹਨ।
ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੀ ਅਗਲੀ ਸੁਣਵਾਈ ਹੁਣ 19 ਅਗਸਤ ਨੂੰ ਹੋਵੇਗੀ। ਇਸ ਦੇ ਨਾਲ ਹੀ, ਅੰਮ੍ਰਿਤਸਰ ਦੇ ਝੀਤਾ ਕਲਾਂ ਦੇ ਰਹਿਣ ਵਾਲੇ 20 ਸਾਲਾ ਪੀੜਤ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ 2 ਮਈ, 2023 ਨੂੰ ਵਿਕਾਸ ਸ਼ਰਮਾ ਕੋਲ ਕਿਸੇ ਕੰਮ ਲਈ ਆਇਆ ਸੀ। ਜਿਸ ਦੌਰਾਨ ਵਿਕਾਸ ਨੇ ਉਸਨੂੰ ਦੱਸਿਆ ਕਿ ਉਸਨੂੰ ਗੌਰਵ ਤੋਂ ਆਪਣੇ ਬੱਚਿਆਂ ਦੇ ਪੈਸੇ ਅਤੇ ਪਾਸਪੋਰਟ ਲੈਣੇ ਹਨ। ਇਸ ਤੋਂ ਬਾਅਦ ਉਹ ਗੌਰਵ ਲੂਥਰਾ ਦੇ ਕੈਬਿਨ ਵਿੱਚ ਚਲਾ ਗਿਆ।

ਪੈਸੇ ਮੰਗਣ ਤੇ ਹਮਲਾ
ਉੱਥੇ ਹੀ ਵਿਕਾਸ ਨੇ ਗੌਰਵ ਤੋਂ ਪਾਸਪੋਰਟ ਅਤੇ ਪੈਸੇ ਮੰਗੇ ਗੌਰਵ ਨੇ ਪਾਸਪੋਰਟ ਤਾਂ ਦੇ ਦਿੱਤੇ ਪਰ 30,000 ਰੁਪਏ ਨਹੀਂ ਦਿੱਤੇ ਅਤੇ ਜਦੋਂ ਉਸਨੇ ਪੈਸੇ ਮੰਗੇ ਤਾਂ ਗੌਰਵ ਦੇ ਦੋਸਤਾਂ ਹਰੀਸ਼ ਅਤੇ ਗੁਰਚਰਨ ਨੇ ਉਸ ‘ਤੇ ਹਮਲਾ ਕਰ ਦਿੱਤਾ। ਆਰੋਪ ਹੈ ਕਿ ਗੌਰਵ ਨੇ ਦਾਤ ਕੱਢ ਕੇ ਅੰਮ੍ਰਿਤਪਾਲ ਦੇ ਸਿਰ ‘ਤੇ ਵਾਰ ਕੀਤਾ, ਪਰ ਉਸਨੇ ਆਪਣਾ ਹੱਥ ਅੱਗੇ ਵਧਾਇਆ। ਇਸ ਨਾਲ ਉਸਦੀ ਉਂਗਲੀ ‘ਤੇ ਸੱਟ ਲੱਗ ਗਈ। ਜਿਸ ਤੋਂ ਬਾਅਦ, ਉਹ ਆਪਣੀ ਜਾਨ ਬਚਾਉਣ ਲਈ ਭੱਜ ਗਏ।
ਪੁਲਿਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 323, 324, 506, 294 ਅਤੇ 34 ਦੇ ਤਹਿਤ ਕਰਾਸ ਕੇਸ ਦਰਜ ਕੀਤਾ ਸੀ। ਵਕੀਲ ਨੇ ਕਿਹਾ ਕਿ ਮੈਡੀਕਲ ਰਿਪੋਰਟ ਪੇਸ਼ ਕਰਨ ਤੋਂ ਬਾਅਦ ਕਿਹਾ ਗਿਆ ਸੀ ਕਿ ਮਾਮਲੇ ਵਿੱਚ ਆਈਪੀਸੀ ਦੀਆਂ ਧਾਰਾਵਾਂ 325 ਅਤੇ 326 ਜੋੜੀਆਂ ਜਾਣੀਆਂ ਚਾਹੀਦੀਆਂ ਹਨ, ਪਰ ਅਦਾਲਤ ਨੇ ਸਿਰਫ਼ ਧਾਰਾ 323 ਅਤੇ 324 ਦੇ ਤਹਿਤ ਹੀ ਸੰਮਨ ਜਾਰੀ ਕੀਤੇ ਸਨ। ਪੀੜਤ ਧਿਰ ਨੇ ਇਸ ਹੁਕਮ ਵਿਰੁੱਧ ਸੈਸ਼ਨ ਕੋਰਟ ਵਿੱਚ ਰਿਵੀਜ਼ਨ ਦਾਇਰ ਕੀਤੀ ਸੀ।