Jammu And Kashmir: ਪੁਲਿਸ ਨੇ ਅੱਤਵਾਦੀ ਮਾਮਲੇ ਨੂੰ ਲੈ ਕੇ ਕੀਤੀ ਵੱਡੀ ਕਾਰਵਾਈ , ਜਾਣੋ ਕਿਹੜੀ ਕਿਹੜੀ ਜਗ੍ਹਾ ਚਲ ਰਿਹਾ ਸਰਚ ਆਪ੍ਰੇਸ਼ਨ

ਪੰਜਾਬੀ ਬਾਣੀ, 19 ਜੁਲਾਈ 2025। Jammu And Kashmir: ਸਾਡੇ ਦੇਸ਼ ਵਿੱਚ ਦਿਨੋ ਦਿਨ ਕੋਈ ਨਾ ਕੋਈ ਹਾਦਸਾ ਵਪਾਰ ਰਿਹਾ ਹੈ। ਸਾਡੇ ਦੇਸ਼ ਵਿੱਚ ਧਮਕੀਆ, ਕਤਲ, ਚੋਰੀ, ਗੋਲੀਮਾਰੀ ਦੀਆ ਖਬਰਾਂ ਸਾਹਮਣੇ ਆਉਂਦੀਆ ਹਨ। ਜਿਸਦੇ ਚਲਦੇ ਜੰਮੂ-ਕਸ਼ਮੀਰ (Jammu And Kashmir) ਵਿੱਚ ਇੱਕ ਅੱਤਵਾਦੀ ਮਾਮਲੇ ਦੇ ਸਬੰਧ ਵਿੱਚ ਸ਼੍ਰੀਨਗਰ ਵਿੱਚ ਕਈ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ।

ਦੱਸ ਦੇਈਏ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਪੁਲਿਸ (Jammu And Kashmir Police) ਦੀ ਕਾਊਂਟਰ-ਇੰਟੈਲੀਜੈਂਸ ਵਿੰਗ ਇੱਕ ਅੱਤਵਾਦੀ ਮਾਮਲੇ ਦੇ ਸੰਬੰਧਿਤ ਵਿੱਚ ਘਾਟੀ ਵਿੱਚ ਕਈ ਥਾਵਾਂ ‘ਤੇ ਤਲਾਸ਼ੀ ਲੈ ਰਹੀ ਹੈ, ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਕਸ਼ਮੀਰ (ਸੀਆਈਕੇ) ਕਸ਼ਮੀਰ ਵਾਦੀ ਦੇ ਚਾਰ ਜ਼ਿਲ੍ਹਿਆਂ ਵਿੱਚ 10 ਥਾਵਾਂ ‘ਤੇ ਤਲਾਸ਼ੀ ਲੈ ਰਿਹਾ ਹੈ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ

ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਜੋ ਤਲਾਸ਼ੀ ਮੁਹਿੰਮ ਚੱਲ ਰਿਹਾ ਹੈ ਉਹ ਅੱਤਵਾਦੀ ਸਲੀਪਰ ਸੈੱਲਾਂ ਅਤੇ ਭਰਤੀ ਮਾਡਿਊਲਾਂ ਦਾ ਪਤਾ ਲਗਾਉਣ ਲਈ ਤਲਾਸ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀਆਈਕੇ ਗੰਦਰਬਲ ਵਿੱਚ ਛੇ, ਬਡਗਾਮ ਵਿੱਚ ਦੋ ਅਤੇ ਪੁਲਵਾਮਾ ਅਤੇ ਸ੍ਰੀਨਗਰ ਵਿੱਚ ਇੱਕ-ਇੱਕ ਥਾਵਾਂ ‘ਤੇ ਤਲਾਸ਼ੀ ਲੈ ਰਿਹਾ ਹੈ।

Leave a Comment