ਪੰਜਾਬੀ ਬਾਣੀ, 18 ਜੁਲਾਈ 2025। UP Police Encounter: ਸਾਡੇ ਦੇਸ਼ ਆਏ ਦਿਨ ਚੋਰੀ, ਠੱਗੀ,ਗੋਲੀਮਾਰੀ, ਕੁੜੀਆਂ ਨਾਲ ਬਲਾਤਕਾਰ ਵਰਗੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਉੱਥੇ ਹੀ ਯੂਪੀ ਪੁਲਿਸ (UP Police) ਨੇ ਨਾਬਾਲਿਗ ਕੁੜੀ ਨਾਲ ਬਲਾਤਕਾਰ ਕਰਨ ਅਤੇ ਫਿਰ ਹੱਤਿਆ (Rape and Murder) ਕਰਨ ਦੇ ਆਰੋਪੀ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਪੂਰਾ ਮਾਮਲਾ ਮੁਹੰਮਦਾਬਾਦ (Mohammadabad) ਦਾ ਹੈ।

ਦੱਸ ਦੇਈਏ ਕਿ ਇੱਕ ਨਾਬਾਲਗ ਕੁੜੀ ਗਰਮੀਆਂ ਦੀਆਂ ਛੁੱਟੀਆਂ ਲਈ ਆਪਣੀ ਮਾਸੀ ਦੇ ਘਰ ਆਈ ਹੋਈ ਸੀ। ਜਿਸ ਦੌਰਾਨ ਆਰੋਪੀ ਕੁੜੀ ਨੂੰ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ, ਅਤੇ ਅਗਲੇ ਦਿਨ ਮੈਨਪੁਰੀ ਜ਼ਿਲ੍ਹੇ ਦੇ ਭੋਗਾਂਵ ਥਾਣੇ ਵਿੱਚ ਕੁੜੀ ਦੀ ਲਾਸ਼ ਨਦੀ ਦੇ ਕੰਢੇ ਮਿਲੀ ਸੀ।
ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਪੁਲਿਸ ਨੇ ਆਰੋਪੀ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਸਨ। ਪਰ ਆਰੋਪੀ ਪੁਲਿਸ ਦੇ ਹੱਥ ਨਹੀਂ ਲੱਗ ਰਿਹਾ ਸੀ। ਅਜਿਹੀ ਸਥਿਤੀ ਵਿੱਚ, ਪੁਲਿਸ ਨੇ ਆਰੋਪੀ ‘ਤੇ 50 ਹਜ਼ਾਰ ਦਾ ਇਨਾਮ ਐਲਾਨਿਆ ਸੀ। ਜਿਸ ਤੋਂ ਬਾਅਦ ਆਰੋਪੀ ਪੁਲਿਸ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ । ਇਲਾਜ ਦੌਰਾਨ ਆਰੋਪੀ ਦੀ ਜ਼ਿਲ੍ਹਾ ਹਸਪਤਾਲ ਡਾ. ਰਾਮ ਮਨੋਹਰ ਲੋਹੀਆ ਵਿੱਚ ਮੌਤ ਹੋ ਗਈ ਹੈ ।