Bathinda News: CIA ਸਟਾਫ਼ ਨੇ ਫ਼ਰਜ਼ੀ ਡਾਕਟਰ ਕੀਤਾ ਗ੍ਰਿਫ਼ਤਾਰ, ਗੈਰਕਾਨੂੰਨੀ ਕੰਮ ਨੂੰ ਦੇ ਰਿਹਾ ਸੀ ਅੰਜਾਮ

ਪੰਜਾਬੀ ਬਾਣੀ, 15 ਜੁਲਾਈ 2025। Bathinda News: ਸਾਡੇ ਪੰਜਾਬ ਦਾ ਮਾਹੌਲ ਦਿਨੋ ਦਿਨ ਵਿਗੜਦਾ ਨਜ਼ਰ ਆ ਰਿਹਾ ਹੈ। ਰੋਜ਼ ਹੀ ਕੋਈ ਨਾ ਕੋਈ ਕਤਲ, ਚੋਰੀ,ਧੋਖਾਧੜੀ,ਦੀਆਂ ਵਾਰਦਾਤਾਂ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ। ਬਠਿੰਡਾ ਤੋਂ ਵੀ ਇਸੇ ਦਾ ਮਾਮਲਾ ਸਾਹਮਣੇ ਆਇਆ ਹੈ। ਸੀਆਈਏ ਸਟਾਫ 2 ਦੀ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਦੀ ਥਰਮਲ ਮਾਰਕੀਟ ਵਿੱਚੋਂ ਇੱਕ ਫਰਜ਼ੀ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ।

arrested
arrested

ਦੱਸ ਦੇਈਏ ਕਿ ਸੀਆਈਏ ਸਟਾਫ ਦੇ ਸਹਾਇਕ ਥਾਣੇਦਾਰ ਹਰਮਨਜੀਤ ਸਿੰਘ ਤੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਜਿੰਦਰ ਸਿੰਘ ਵਾਸੀ ਸਾਹਮਣੇ ਲਹਿਰਾ ਥਰਮਲ ਮਾਰਕੀਟ ਵਿਚ ਫਤਿਹ ਮੈਡੀਕਲ ਸਟੋਰ ਚਲਾਉਂਦਾ ਹੈ, ਜਿਸਨੇ ਸਟੋਰ ਦੇ ਨਾਲ ਹੀ ਆਪਣੀ ਰਿਹਾਇਸ਼ ਰੱਖੀ ਹੋਈ ਹੈ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ

ਉਕਤ ਡਾਕਟਰ ਆਪਣੇ ਆਪ ਨੂੰ ਯੋਗਤਾ ਪ੍ਰਾਪਤ ਦੱਸ ਕੇ ਭੋਲੇ ਭਾਲੇ ਲੋਕਾਂ ਨਾਲ ਧੋਖਾਧੜੀ ਕਰਕੇ ਉਨ੍ਹਾਂ ਨੂੰ ਆਪਣੀ ਰਿਹਾਇਸ਼ੀ ਮਕਾਨ ਵਿੱਚ ਦਾਖਿਲ ਕਰ ਲੈਂਦਾ ਹੈ।ਜਿਸ ਦੌਰਾਨ ਉਹ ਐਲੋਪੈਥਿਕ ਦਵਾਈਆਂ ਨਾਲ ਟੀਕੇ ਤੇ ਡਰਿੰਪਾਂ ਲਾ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦਾ ਪਿਆ ਹੈ। ਜਦੋਂ ਕਿ ਉਸ ਕੋਲ ਸਿਰਫ਼ ਮੈਡੀਕਲ ਚਲਾਉਣ ਦਾ ਅਧਿਕਾਰ ਹੈ। ਸੀਆਈਏ ਸਟਾਫ ਦੀ ਪੁਲਿਸ ਨੇ ਸੂਚਨਾ ਤੋਂ ਬਾਅਦ ਛਾਪੇਮਾਰੀ ਕਰਦਿਆਂ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Leave a Comment