Punjab News: ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਕੁਲਦੀਪ ਚਾਹਲ ਤੇ ਡਾ. ਨਾਨਕ ਸਿੰਘ ਸਣੇ 7 IPS ਅਧਿਕਾਰੀ ਦੀਆਂ ਤਬਦੀਲੀਆਂ

ਪੰਜਾਬੀ ਬਾਣੀ, 12 ਜੁਲਾਈ 2025। Punjab News: ਪੰਜਾਬ (Punjab) ਵਿੱਚ ਪੰਜਾਬ ਪੁਲਿਸ (Punjab Police) ਦਾ ਪੁਲਿਸ ‘ਚ ਇੱਕ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਦੇ ਗਵਰਨਰ ਦੇ ਹੁਕਮਾਂ ਅਨੁਸਾਰ ਸੱਤ ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਵਿਚ ਆਈਪੀਐੱਸ ਅਧਿਕਾਰੀਆਂ ਜਗਦਲੇ ਨਿਲਾਂਬਰੀ ਵਿਜੈ, ਕੁਲਦੀਪ ਸਿੰਘ ਚਾਹਲ, ਸਤਿੰਦਰ ਸਿੰਘ, ਨਾਨਕ ਸਿੰਘ, ਗੁਰਮੀਤ ਸਿੰਘ ਚੌਹਾਨ, ਨਵੀਨ ਸੈਣੀ, ਧਰੁਵ ਦਹੀਆ ਤੇ ਡੀ ਸੁਦਾਰਵਿਜ਼ੀ ਸ਼ਾਮਲ ਹਨ।

Police Transfer Update
Police Transfer Update

ਡੀਆਈਜੀ ਕਾਊਂਟਰ ਇੰਟੈਲੀਜੈਂਸ

Governor of Punjab ਦੇ ਹੁਕਮਾਂ ਅਨੁਸਾਰ ਜਗਦਲੇ ਨਿਲਾਂਬਰੀ ਵਿਜੈ ਆਈਪੀਐੱਸ ਨੂੰ ਡੀਆਈਜੀ ਕਾਊਂਟਰ ਇੰਟੈਲੀਜੈਂਸ ਪੰਜਾਬ, ਐੱਸਏਐੱਸ ਨਗਰ, ਕੁਲਦੀਪ ਸਿੰਘ ਚਾਹਲ ਆਈਪੀਐੱਸ ਨੂੰ ਡੀਆਈਜੀ ਤਕਨੀਕੀ ਸਰਵਿਸ, ਪੰਜਾਬ, ਚੰਡੀਗੜ੍ਹ ਅਤੇ ਡੀਆਈਜੀ ਪਟਿਆਲਾ ਰੇਂਜ ਦਾ ਵਾਧੂ ਚਾਰ ਸੌਂਪਿਆ ਹੈ। ਸਤਿੰਦਰ ਸਿੰਘ ਆਈਪੀਐੱਸ ਨੂੰ ਡੀਆਈਜੀ ਲੁਧਿਆਣਾ ਰੇਂਜ ਲਾਇਆ ਹੈ। ਡਾ. ਨਾਨਕ ਸਿੰਘ ਆਈਪੀਐੱਸ ਨੂੰ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਬਣਾਇਆ ਹੈ।

ਇਹ ਵੀ ਪੜ੍ਹੋ: ਪੰਜਾਬ ਦੀ ਇੰਸਟਾਗ੍ਰਾਮ ਪ੍ਰਭਾਵਕ ਪ੍ਰੀਤ ਜੱਟੀ ਦਾ ਰੋ-ਰੋ ਕੇ ਬੁਰਾ ਹਾਲ, ਦੇਖੋ VIDEO

ਇਨ੍ਹਾਂ ਤੋਂ ਇਲਾਵਾ ਗੁਰਮੀਤ ਸਿੰਘ ਚੌਹਾਨ ਆਈਪੀਐੱਸ ਨੂੰ ਡੀਆਈਜੀ ਏਜੀਟੀਐੱਫ, ਐੱਸਏਐੱਸ ਨਗਰ, ਨਵੀਨ ਸੈਣੀ ਆਈਪੀਐੱਸ ਨੂੰ ਡੀਆਈਜੀ ਕ੍ਰਾਈਮ, ਚੰਡੀਗੜ੍ਹ, ਧਰੁਵ ਦਹੀਆ ਆਈਪੀਐੱਸ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ, ਚੰਡੀਗੜ੍ਹ ਤੇ ਡੀ ਸੁਦਰਵਿਜ਼ੀ ਆਈਪੀਐੱਸ ਨੂੰ ਏਆਈਜੀ ਇੰਟਰਨਲ ਸਕਿਓਰਿਟੀ ਐੱਸਏਐੱਸ ਨਗਰ ਲਗਾਇਆ ਗਿਆ ਹੈ।

Leave a Comment