Ludhiana News: ਬੋਰੇ ‘ਚ ਮਹਿਲਾ ਦੀ ਲਾਸ਼ ਸੁੱਟਣ ਦੇ ਮਾਮਲੇ ਦੀ ਗੁੱਥੀ ਸੁਲਝੀ, ਇਸ ਵਜ੍ਹਾ ਕਰਕੇ ਕੀਤਾ ਗਿਆ ਕਤਲ

ਪੰਜਾਬੀ ਬਾਣੀ, 10 ਜੁਲਾਈ 2025। Ludhiana News: ਪੰਜਾਬ (Punjab) ਵਿੱਚ ਦਿਨੋਂ ਦਿਨ ਮਾਹੌਲ ਵਿਗੜਦਾ ਨਜ਼ਰ ਆ ਰਿਹਾ ਹੈ। ਹਰ ਰੋਜ਼ ਕਤਲੇਆਮ ਦੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਹਨ, ਜਿਸਦੇ ਚਲਦੇ ਲੁਧਿਆਣਾ (Ludhiana) ਦਾ ਜੋ ਕਤਲ ਕੇਸ ਸੀ ਉਸ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।

ਇਹ ਵੀ ਪੜ੍ਹੋ: ਪੰਜਾਬ ਦੀ ਇੰਸਟਾਗ੍ਰਾਮ ਪ੍ਰਭਾਵਕ ਪ੍ਰੀਤ ਜੱਟੀ ਦਾ ਰੋ-ਰੋ ਕੇ ਬੁਰਾ ਹਾਲ, ਦੇਖੋ VIDEO

ਜਿਸ ਵਿੱਚ ਲੁਧਿਆਣਾ ਪੁਲਿਸ (Ludhiana Police) ਨੇ ਮਹਿਲਾ ਦੇ ਕਤਲ ਮਾਮਲੇ ਵਿੱਚ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਆਰੋਪੀਆਂ ਵਿੱਚ ਮ੍ਰਿਤਕਾ ਦੀ ਸੱਸ, ਸਹੁਰੇ ਤੋਂ ਇਲਾਵਾ ਇੱਕ ਹੋਰ ਵਿਅਕਤੀ ਸ਼ਾਮਿਲ ਹੈ।

ਦੋਸ਼ੀਆਂ ਦੀ ਪਹਿਚਾਣ

ਮ੍ਰਿਤਕਾ ਦੀ ਪਛਾਣ ਰੇਸ਼ਮਾ ਵਜੋਂ ਹੋਈ ਹੈ, ਜੋ ਮਹਾਰਾਜ ਨਗਰ ਨੇੜੇ ਸਰਕਟ ਹਾਊਸ ਲੇਨ ਨੰਬਰ 2 ਦੀ ਰਹਿਣ ਵਾਲੀ ਹੈ, ਜੋ ਆਪਣੀ ਸੱਸ ਅਤੇ ਸਹੁਰੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ । ਰੇਸ਼ਮਾ ਦੀ ਅਕਸਰ ਆਪਣੀ ਸੱਸ ਅਤੇ ਸਹੁਰੇ ਨਾਲ ਛੋਟੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਰਹਿੰਦੀ ਸੀ। ਦੋਸ਼ੀਆਂ ਦੀ ਪਹਿਚਾਣ ਸਹੁਰਾ ਕਿਸ਼ਨ, ਸੱਸ ਦੁਲਾਰੀ ਅਤੇ ਅਜੈ ਵਜੋਂ ਹੋਈ ਹੈ। ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ludhiana news
ludhiana news

ਦਰਅਸਲ ‘ਚ ਬੁੱਧਵਾਰ ਨੂੰ ਲੁਧਿਆਣਾ ਦੇ ਆਰਤੀ ਚੌਂਕ ਵਿੱਚ ਦੋ ਵਿਅਕਤੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਇੱਕ ਬੋਰੀ ਸੁੱਟਣ ਲਈ ਪਹੁੰਚੇ ਸਨ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਉਹ ਬੋਰੀ ਸੁੱਟ ਕੇ ਅਤੇ ਮੋਟਰਸਾਈਕਲ ਉਥੇ ਹੀ ਛੱਡ ਕੇ ਫਰਾਰ ਹੋ ਜਾਂਦੇ ਹਨ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾ ਕੇ ਬੋਰੀ ਨੂੰ ਖੋਲਿਆ ਜਾਂਦਾ ਹੈ ਤਾਂ ਇੱਕ ਮਹਿਲਾ ਦੀ ਲਾਸ਼ ਨਿਕਲਦੀ ਹੈ। ਜਦੋਂ ਪੁਲਿਸ ਵੱਲੋਂ ਜਾਂਚ ਕੀਤੀ ਗਈ ਤਾਂ ਮਹਿਲਾ ਦੀ ਸੱਸ -ਸਹੁਰੇ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਵਾਰਦਾਤ ਨੂੰ ਅੰਜਾਮ

ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੋਰੀ ਵਿੱਚ ਲਾਸ਼ ਸੁੱਟਣ ਦੇ ਮਾਮਲੇ ਵਿੱਚ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਵਿੱਚ ਮ੍ਰਿਤਕਾ ਦੀ ਸੱਸ ,ਸਹੁਰੇ ਤੋਂ ਇਲਾਵਾ ਇੱਕ ਹੋਰ ਵਿਅਕਤੀ ਸ਼ਾਮਿਲ ਹੈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 25 ਸਾਲ ਹੈ ਅਤੇ ਚਰਿੱਤਰ ਉਪਰ ਸ਼ੱਕ ਹੋਣ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਰਿਵਾਰ ਪਿੱਛੋਂ ਲਖਨਊ ਦਾ ਰਹਿਣ ਵਾਲਾ ਹੈ।

Murder Case
Murder Case

ਲਾਸ਼ ਦੀ ਵੀਡੀਓ

ਉਸਦੇ ਮਕਾਨ ਮਾਲਕ ਮਨੋਜ ਨੇ ਪੁਲਿਸ ਨੂੰ ਦੱਸਿਆ ਕਿ ਰੇਸ਼ਮਾ ਦਾ ਸਹੁਰਾ ਕਿਸ਼ਨ ਅਤੇ ਸੱਸ ਦੁਲਾਰੀ ਉਸਦੇ ਘਰ ਵਿੱਚ ਕਿਰਾਏ ‘ਤੇ ਰਹਿ ਰਹੇ ਹਨ। ਇਨ੍ਹਾਂ ਤਿੰਨਾਂ ਵਿੱਚ 8 ਜੁਲਾਈ ਨੂੰ ਲੜਾਈ ਹੋਈ ਸੀ। 9 ਜੁਲਾਈ ਦੀ ਸਵੇਰ ਨੂੰ ਉਸਨੇ ਦੇਖਿਆ ਕਿ ਇੱਕ ਚਾਦਰ ਵਿੱਚ ਕੁਝ ਬੰਨ੍ਹ ਕੇ ਗੇਟ ਦੇ ਕੋਲ ਰੱਖਿਆ ਹੋਇਆ ਸੀ।

ਉਸਨੇ ਸੋਚਿਆ ਕਿ ਸ਼ਾਇਦ ਕਿਸ਼ਨ ਦਾ ਪਰਿਵਾਰ ਅੱਜ ਕਮਰਾ ਖਾਲੀ ਨਹੀਂ ਕਰ ਰਿਹਾ। ਇਸੇ ਲਈ ਉਹ ਸਮਾਨ ਕੱਢ ਰਿਹਾ ਹੈ ਪਰ ਜਿਵੇਂ ਹੀ ਮੈਂ ਇੰਟਰਨੈੱਟ ‘ਤੇ ਬੋਰੀ ਵਿੱਚ ਮਿਲੀ ਲਾਸ਼ ਦੀ ਵੀਡੀਓ ਦੇਖੀ, ਮੈਨੂੰ ਪਤਾ ਲੱਗਾ ਕਿ ਕਿਸ਼ਨ ਅਤੇ ਉਸਦੀ ਪਤਨੀ ਦੁਲਾਰੀ ਨੇ ਮਿਲ ਕੇ ਆਪਣੀ ਨੂੰਹ ਦਾ ਕਤਲ ਕੀਤਾ ਹੈ ਅਤੇ ਦੋ ਨੌਜਵਾਨਾਂ ਨੂੰ ਲਾਸ਼ ਦਾ ਨਿਪਟਾਰਾ ਕਰਨ ਲਈ ਕਿਹਾ ਹੈ।

Leave a Comment