ਪੰਜਾਬੀ ਬਾਣੀ, 10 ਜੁਲਾਈ 2025। Chandigarh News: ਇਸ ਸਮੇ ਦੀ ਵੱਡੀ ਖਬਰ ਚੰਡੀਗੜ੍ਹ (Chandigarh) ਤੋਂ ਸਾਮ੍ਹਣੇ ਆ ਰਹੀ ਹੈ ਜਿੱਥੇ ਕਿ ਮਹਿਲਾ ਪੁਲਿਸ ਮੁਲਾਜ਼ਮ ਨੇ ਇੱਕ ਨਰਸ ਨੂੰ ਥੱਪੜ ਮਾਰ ਦਿੱਤਾ ਹੈ। ਇਸ ਤੋਂ ਬਾਅਦ ਨਰਸ ਦੀ ਮਹਿਲਾ ਪੁਲਿਸ ਮੁਲਾਜ਼ਮ ਨਾਲ ਝੜਪ ਵੀ ਹੋਈ। ਚੰਡੀਗੜ੍ਹ ਦੇ ਸੈਕਟਰ-38ਏ ਵਿੱਚ ਲਗਾਏ ਗਏ ਪੁਲਿਸ ਨਾਕੇ ‘ਤੇ ਲੜਕੀਆਂ ਅਤੇ ਮਹਿਲਾ ਪੁਲਿਸ ਮੁਲਾਜ਼ਮਾਂ ਵਿਚਕਾਰ ਕਾਫ਼ੀ ਹੰਗਾਮਾ ਹੋਇਆ।
ਟ੍ਰਿਪਲ ਸਵਾਰੀ ਕਰਨ ‘ਤੇ ਰੋਕਿਆ
ਦੱਸ ਦੇਈਏ ਕਿ ਚੰਡੀਗੜ੍ਹ ਦੇ ਸੈਕਟਰ-38ਏ ਵਿੱਚ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ। ਥਾਣਾ ਪੁਲਿਸ ਨਾਕੇ ‘ਤੇ ਵਾਹਨਾਂ ਦੀ ਜਾਂਚ ਕਰ ਰਹੀ ਸੀ। ਉਸ ਸਮੇਂ 3 ਲੜਕੀਆਂ ਇੱਕ ਸਕੂਟਰੀ ‘ਤੇ ਆ ਰਹੀਆਂ ਸਨ, ਜਿਨ੍ਹਾਂ ਨੂੰ ਪੁਲਿਸ ਨੇ ਟ੍ਰਿਪਲ ਸਵਾਰੀ ਕਰਨ ‘ਤੇ ਰੋਕਿਆ ਅਤੇ ਸਕੂਟਰੀ ਦੇ ਦਸਤਾਵੇਜ਼ ਮੰਗੇ। ਦਸਤਾਵੇਜ਼ ਨਾ ਦਿੰਦੇ ਹੋਏ ਉਨ੍ਹਾਂ ਲੜਕੀਆਂ ਵਿੱਚੋ ਇੱਕ ਲੜਕੀ ਨੇ ਪੁਲਿਸ ਨਾਲ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸਦੇ ਚਲਦਿਆਂ ਮਹਿਲਾ ਕਾਂਸਟੇਬਲ ਨੇ ਡਿਊਟੀ ‘ਤੇ ਜਾ ਰਹੀ ਇੱਕ ਨਰਸ ਕੁੜੀ ਨੂੰ ਗੱਲ ਕਰਦੇ ਹੋਏ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਨੇੜੇ ਖੜ੍ਹੇ ਲੋਕਾਂ ਨੇ ਦੋਵਾਂ ਨੂੰ ਵੱਖ ਕੀਤਾ।
ਇਹ ਵੀ ਪੜ੍ਹੋ: ਪੰਜਾਬ ਦੀ ਇੰਸਟਾਗ੍ਰਾਮ ਪ੍ਰਭਾਵਕ ਪ੍ਰੀਤ ਜੱਟੀ ਦਾ ਰੋ-ਰੋ ਕੇ ਬੁਰਾ ਹਾਲ, ਦੇਖੋ VIDEO
ਉੱਥੇ ਮੌਜੂਦ ਇੱਕ ਵਿਅਕਤੀ ਨੇ ਪੂਰੀ ਘਟਨਾ ਨੂੰ ਆਪਣੇ ਮੋਬਾਈਲ ਫੋਨ ‘ਤੇ ਰਿਕਾਰਡ ਕਰਕੇ ਵਾਇਰਲ ਕਰ ਦਿੱਤਾ ਹੈ । ਪੀੜਤ ਨਰਸ ਨੇ ਆਰੋਪ ਲਗਾਇਆ ਕਿ ਪੁਲਿਸ ਨਾਕੇ ‘ਤੇ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਨੇ ਉਸਨੂੰ ਥੱਪੜ ਮਾਰਿਆ ਅਤੇ ਇੱਕ ਪੁਲਿਸ ਮੁਲਾਜ਼ਮ ਨੇ ਉਸਦਾ ਮੋਬਾਈਲ ਫੋਨ ਖੋਹ ਲਿਆ ਅਤੇ ਤੋੜ ਦਿੱਤਾ। ਕੁੜੀਆਂ ਨੇ ਆਰੋਪ ਲਗਾਇਆ ਕਿ ਪੁਲਿਸ ਮੁਲਾਜ਼ਮ ਸੜਕ ‘ਤੇ ਸਿਗਰਟ ਪੀਂਦੇ ਹਨ ਅਤੇ ਦੁਰਵਿਵਹਾਰ ਕਰਦੇ ਹਨ।
ਕੁੜੀਆਂ ਦੇ ਪਿਤਾ ਨੇ ਸ਼ਰਾਬ ਪੀ ਰੱਖੀ ਸੀ
ਉਸ ਤੋਂ ਬਾਅਦ ਕੁੜੀਆਂ ਦੇ ਪਰਿਵਾਰਕ ਮੈਂਬਰ ਵੀ ਨਾਕੇ ‘ਤੇ ਪਹੁੰਚ ਗਏ ਅਤੇ ਪੁਲਿਸ ਵਾਲਿਆਂ ਨਾਲ ਝਗੜਾ ਕਰਨ ਲੱਗ ਪਏ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਕੁੜੀਆਂ ਦੇ ਪਿਤਾ ਨੇ ਸ਼ਰਾਬ ਪੀ ਰੱਖੀ ਸੀ। ਜਦੋਂ ਪੁਲਿਸ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਸ਼ਰਾਬ ਪੀ ਰੱਖੀ ਹੈ ਤਾਂ ਬਹਿਸ ਹੋਰ ਵੱਧ ਗਈ। ਵੀਡੀਓ ਵਿੱਚ ਨਰਸ ਇਹ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ ਕਿ ਉਹ ਪੁਲਿਸ ਦੇ ਦੁਰਵਿਵਹਾਰ ਨੂੰ ਬਰਦਾਸ਼ਤ ਨਹੀਂ ਕਰੇਗੀ। ਉਹ ਸੈਕਟਰ-9 ਸਥਿਤ ਪੁਲਿਸ ਹੈੱਡਕੁਆਰਟਰ ਦੇ ਅਧਿਕਾਰੀਆਂ ਦੇ ਸਾਹਮਣੇ ਆਪਣਾ ਮਾਮਲਾ ਪੇਸ਼ ਕਰੇਗੀ। ਕੁੜੀਆਂ ਵਾਰ-ਵਾਰ ਕਹਿ ਰਹੀਆਂ ਹਨ ਕਿ ਮਹਿਲਾ ਕਾਂਸਟੇਬਲ ਨੇ ਉਨ੍ਹਾਂ ਨੂੰ ਕਿਵੇਂ ਥੱਪੜ ਮਾਰਿਆ।
ਦੋਵਾਂ ਧਿਰਾਂ ਵਿਚਕਾਰ ਬਹਿਸ
ਸੈਕਟਰ 39 ਥਾਣੇ ਦੇ ਐਸਐਚਓ ਚਿਰੰਜੀਲਾਲ ਨੇ ਕਿਹਾ ਕਿ ਸੈਕਟਰ-38ਏ ਵਿੱਚ ਇੱਕ ਨਾਕਾ ਲਗਾਇਆ ਸੀ। ਇਸ ਦੌਰਾਨ ਤਿੰਨ ਕੁੜੀਆਂ ਐਕਟਿਵਾ ‘ਤੇ ਆਈਆਂ। ਉਨ੍ਹਾਂ ਨੂੰਨਾਕੇ ‘ਤੇ ਰੋਕਿਆ ਗਿਆ। ਇਸ ਸਬੰਧੀ ਦੋਵਾਂ ਧਿਰਾਂ ਵਿਚਕਾਰ ਬਹਿਸ ਹੋਈ। ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ।