Punjab-Haryana Meeting: ਪੰਜਾਬ ਅਤੇ ਹਰਿਆਣਾ ਦੇ CM ਨਾਲ ਹੋਈ ਮੀਟਿੰਗ, SYL ਮੁੱਦੇ ‘ਤੇ ਵੱਡਾ ਫੈਸਲਾ

ਪੰਜਾਬੀ ਬਾਣੀ, 10 ਜੁਲਾਈ 2025। Punjab-Haryana Meeting: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ SYL ਦੇ ਮੁੱਦੇ ਤੇ ਮੀਟਿੰਗ ਬੁਲਾਈ ਗਈ ਜਿਸ ਵਿੱਚ ਪੰਜਾਬ (Punjab) ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੀ ਸ਼ਿਰਕਤ ਹੋਏ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ, ਜਿਸ ਦੌਰਾਨ ਕੇਂਦਰ ਨੇ ਮਸਲੇ ਨੂੰ ਹੱਲ ਕਰਨ ਲਈ ਸਕਾਰਾਤਮਕਤਾ ਜਵਾਬ ਦਿੱਤਾ।

ਪਾਣੀ ਦਾ ਵਿਵਾਦ

SYL ਦੇ ਮੁੱਦੇ ‘ਤੇ ਬੁੱਧਵਾਰ ਦਿੱਲੀ ਵਿੱਚ ਪੰਜਾਬ ਅਤੇ ਹਰਿਆਣਾ (Haryana) ਦੀ ਮੀਟਿੰਗ ਹੋਈ, ਜਿਸ ਵਿੱਚ ਦੀ ਪ੍ਰਧਾਨਗੀ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਨੇ ਕੀਤੀ। ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਸੀਐਮ ਨਾਇਬ ਸਿੰਘ ਸੈਣੀ ਦੋਵਾਂ ਨੇ ਆਪਣੇ-ਆਪਣੇ ਸੂਬਿਆਂ ਦੇ ਪੱਖ ਰੱਖੇ। ਦੋਵਾਂ ਸੂਬਿਆਂ ਵਿੱਚ ਇਹ ਚੌਥੇ ਗੇੜ ਦੀ ਮੀਟਿੰਗ ਸੀ, ਜਿਸ ਦੌਰਾਨ ਇੱਕ ਘੰਟੇ ਤੱਕ ਪਾਣੀ ਦੇ ਵਿਵਾਦ ਨੂੰ ਲੈ ਕੇ ਮੰਥਨ ਹੋਇਆ।

Syl Dispute Update
Syl Dispute Update
ਇਹ ਵੀ ਪੜ੍ਹੋ: ਪੰਜਾਬ ਦੀ ਇੰਸਟਾਗ੍ਰਾਮ ਪ੍ਰਭਾਵਕ ਪ੍ਰੀਤ ਜੱਟੀ ਦਾ ਰੋ-ਰੋ ਕੇ ਬੁਰਾ ਹਾਲ, ਦੇਖੋ VIDEO

ਸੀਐਮ ਮਾਨ ਨੇ ਕਿਹਾ ਕਿ ਦੋਹਾਂ ਸੂਬਿਆਂ ਵਿੱਚ ਪਾਣੀ ਦਾ ਮਸਲਾ ਬਹੁਤ ਹੀ ਗੰਭੀਰ ਹੈ ਅਤੇ ਮੀਟਿੰਗ ਦੌਰਾਨ ਹੁਣ ‘ਸਿੰਧੂ ਜਲ ਸਮਝੌਤਾ’ ਰੱਦ ਹੋਣ ਪਿੱਛੋਂ ਪੰਜਾਬ ਨੂੰ ਇਹ ਉਮੀਦ ਜਾਗੀ ਹੈ ਕਿ 23 ਐਮ.ਐਫ. ਪਾਣੀ ਹੋਰ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰਾਵੀ, ਚਿਨਾਬ ਤੇ ਉਜ ਦਰਿਆ ਦਾ ਪਾਣੀ ਮਿਲ ਸਕਦਾ ਹੈ ਅਤੇ ਜੇਕਰ ਇਹ ਪਾਣੀ ਪੰਜਾਬ ਨੂੰ ਮਿਲਦਾ ਹੈ ਤਾਂ ਅੱਗੇ ਹਰਿਆਣਾ ਨੂੰ ਪਾਣੀ ਦੇਣ ਵਿੱਚ ਪੰਜਾਬ ਨੂੰ ਕੋਈ ਦਿੱਕਤ ਨਹੀਂ ਹੈ, ਪਰ ਪੰਜਾਬ ਆਪਣਾ ਹੱਕ ਨਹੀਂ ਦੇਵੇਗਾ।

CM Nayab Saini, Haryana
CM Nayab Saini, Haryana

ਪਾਣੀ ‘ਤੇ ਸਿਰਫ਼ ਰਾਜਨੀਤੀ

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਪਾਣੀ ‘ਤੇ ਸਿਰਫ਼ ਰਾਜਨੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੋ ਭਰਾ ਹਨ, ਕੋਈ ਸਟੇਟਾਂ ਨਹੀਂ। ਸਿੰਧੂ ਜਲ ਸਮਝੌਤੇ ਦਾ ਪਾਣੀ ਪੰਜਾਬ ਚੈਨਲ ਰਾਹੀਂ ਹੀ ਆਵੇਗਾ, ਤਾਂ ਹੀ ਅੱਗੇ ਪਾਣੀ ਦੇਵਾਂਗੇ, ਪਰ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ। ਉਨ੍ਹਾਂ ਦੱਸਿਆ ਕਿ ਐਸਵਾਈਐਲ ਦੇ ਮੁੱਦੇ ‘ਤੇ ਹੁਣ ਅਗਲੇ ਗੇੜ ਦੀ ਮੀਟਿੰਗ 5 ਅਗਸਤ ਨੂੰ ਹੋਵੇਗੀ।

Cm Bhagwant Mann
Cm Bhagwant Mann

23 ਐਮ.ਐਫ. ਪਾਣੀ ਹੋਰ ਮਿਲੇਗਾ

ਸੀਐਮ ਮਾਨ ਨੇ ਕਿਹਾ ਕਿ ਦੋਹਾਂ ਸੂਬਿਆਂ ਵਿੱਚ ਪਾਣੀ ਦਾ ਮਸਲਾ ਬਹੁਤ ਹੀ ਗੰਭੀਰ ਹੈ ਅਤੇ ਮੀਟਿੰਗ ਦੌਰਾਨ ਹੁਣ ‘ਸਿੰਧੂ ਜਲ ਸਮਝੌਤਾ’ ਰੱਦ ਹੋਣ ਪਿੱਛੋਂ ਪੰਜਾਬ ਨੂੰ ਇਹ ਉਮੀਦ ਜਾਗੀ ਹੈ ਕਿ 23 ਐਮ.ਐਫ. ਪਾਣੀ ਹੋਰ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰਾਵੀ, ਚਿਨਾਬ ਤੇ ਉਜ ਦਰਿਆ ਦਾ ਪਾਣੀ ਮਿਲ ਸਕਦਾ ਹੈ ਅਤੇ ਜੇਕਰ ਇਹ ਪਾਣੀ ਪੰਜਾਬ ਨੂੰ ਮਿਲਦਾ ਹੈ ਤਾਂ ਅੱਗੇ ਹਰਿਆਣਾ ਨੂੰ ਪਾਣੀ ਦੇਣ ਵਿੱਚ ਪੰਜਾਬ ਨੂੰ ਕੋਈ ਦਿੱਕਤ ਨਹੀਂ ਹੈ, ਪਰ ਪੰਜਾਬ ਆਪਣਾ ਹੱਕ ਨਹੀਂ ਦੇਵੇਗਾ।

Leave a Comment