ਪੰਜਾਬੀ ਬਾਣੀ,9ਜੁਲਾਈ 2025। Gujarat News: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦਿਨੋਂ ਦੇਸ਼ ਦੀ ਆਵਾਜਾਈ ਵੱਧਦੀ ਜਾ ਰਹੀ ਹੈ ,ਜਿਸਦੇ ਚਲਦਿਆਂ ਰੋਜ਼ ਹੀ ਕੋਈ ਨਾ ਕੋਈ ਹਾਦਸਾ ਦੇਖਣ ਨੂੰ ਮਿਲ ਰਿਹਾ ਹੈ। ਇਸ ਤਰ੍ਹਾਂ ਦਾ ਹਾਦਸਾ ਗੁਜਰਾਤ (Gujarat) ਵਿੱਚ ਦੇਖਣ ਨੂੰ ਮਿਲ ਰਿਹਾ ਹੈ।
2 ਲੋਕਾਂ ਦੀ ਮੌਤ
ਦੱਸ ਦੇਈਏ ਕਿ ਗੁਜਰਾਤ ਵਿੱਚ ਮਹੀਸਾਗਰ ਨਦੀ ‘ਤੇ ਬਣੇ ਪੁਲ ਦਾ ਇੱਕ ਹਿੱਸਾ ਢਹਿ ਗਿਆ,ਜਿਸਦੇ ਕਰਕੇ ਕਈ ਵਾਹਨ ਨਦੀ ਵਿੱਚ ਡਿੱਗ ਗਏ। ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਵੀ ਹੋ ਗਈ ਹੈ ਅਤੇ ਕਈ ਲੋਕਾਂ ਨੂੰ ਬਚਾ ਲਿਆ ਗਿਆ ਹੈ।

ਗੁਜਰਾਤ ਦਾ ਇਹ ਪੁਲ 43 ਸਾਲ ਪੁਰਾਣਾ ਹੈ ਵਡੋਦਰਾ-ਆਨੰਦ ਨੂੰ ਜੋੜਨ ਵਾਲਾ ਇਹ ਪੁਲ ਉਸ ਸਮੇਂ ਢਹਿ ਗਿਆ ਜਦੋਂ ਭਾਰੀ ਆਵਾਜਾਈ ਹੋਈ । ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਟਰੱਕ ਅੱਧੇ ਟੁੱਟੇ ਪੁਲ ‘ਤੇ ਲਟਕਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਇੰਸਟਾਗ੍ਰਾਮ ਪ੍ਰਭਾਵਕ ਪ੍ਰੀਤ ਜੱਟੀ ਦਾ ਰੋ-ਰੋ ਕੇ ਬੁਰਾ ਹਾਲ, ਦੇਖੋ VIDEO
ਪੁਲਿਸ ਪ੍ਰਸ਼ਾਸਨ ਦੇ ਵਲੋਂ ਲੋਕਾਂ ਨੂੰ ਸੁਰੱਖਿਅਤ ਉਸ ਪੁੱਲ ਦੀ ਆਵਾਜਾਈ ਨੂੰ ਮੋੜ ਦਿੱਤਾ ਹੈ ਤਾਂ ਕਿ ਲੋਕਾਂ ਦੀ ਜਾਨ ਨੂੰ ਕੋਈ ਖ਼ਤਰਾ ਨਾ ਹੋਵੇ।
ਇੱਕ ਅਧਿਕਾਰੀ ਦੇ ਵਲੋਂ ਦੱਸਿਆ ਕਿ ਇਹ ਘਟਨਾ ਸਵੇਰੇ 8.30 ਵਜੇ ਦੇ ਕਰੀਬ ਵਾਪਰੀ। ਜਿਸਦੇ ਚਲਦਿਆਂ ਪੁਲ ਦੇ ਢਹਿਣ ਕਾਰਨ ਦੋ ਟਰੱਕਾਂ ਅਤੇ ਇੱਕ ਪਿਕਅੱਪ ਵੈਨ ਸਮੇਤ ਚਾਰ ਵਾਹਨ ਮਹੀਸਾਗਰ ਨਦੀ ਵਿੱਚ ਡਿੱਗ ਗਏ ਇਸ ਹਾਦਸੇ ਵਿੱਚੋ 3 ਲੋਕਾਂ ਨੂੰ ਬਚਾਇਆ ਗਿਆ ਹੈ।
ਖੁਦਕੁਸ਼ੀ ਬਿੰਦੂ
ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ‘ਤੇ ਮੌਜੂਦ ਸੀ। ਇਸ ਹਾਦਸੇ ਕਾਰਨ ਇਲਾਕੇ ਵਿੱਚ ਆਵਾਜਾਈ ਪ੍ਰਭਾਵਿਤ ਹੋਈ ਹੈ। ਪੁਲਿਸ ਨੇ ਆਵਾਜਾਈ ਨੂੰ ਕੰਟਰੋਲ ਵਿੱਚ ਲੈ ਕੇ ਵਾਪਿਸ ਮੋੜ ਦਿੱਤਾ ਹੈ। ਇਸ ਪੁਲ ਨੂੰ ਆਮ ਤੌਰ ‘ਤੇ ਖੁਦਕੁਸ਼ੀ ਬਿੰਦੂ ਵਜੋਂ ਵੀ ਜਾਣਿਆ ਜਾਂਦਾ ਹੈ। ਦੱਸ ਦਈਏ ਕਿ ਗੁਜਰਾਤ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ।