CUET Result: CUET UG ਪ੍ਰੀਖਿਆ ਵਿੱਚ ਪੰਜਾਬ ਦੇ ਇਸ ਜ਼ਿਲ੍ਹੇ ਦੀ ਕੁੜੀ ਨੇ ਕੀਤਾ ਟਾਪ

ਪੰਜਾਬੀ ਬਾਣੀ, ਲੁਧਿਆਣਾ, 5 ਜੁਲਾਈ 2025। CUET Result: ਸੀਯੂਈਟੀ ਯੂਜੀ ਪ੍ਰੀਖਿਆ ਦਾ ਨਤੀਜਾ ਆਇਆ ਹੈ, ਜਿਸ ਵਿੱਚ ਪੰਜਾਬ (Punjab) ਦੀ ਕੁੜੀ ਨੇ ਪਹਿਲਾਂ ਸਥਾਨ ਪ੍ਰਪਾਤ ਕੀਤਾ ਹੈ। ਜੋ ਕਿ ਲੁਧਿਆਣਾ (Ludhiana) ਦੀ ਰਹਿਣ ਵਾਲੀ ਹੈ ਅਤੇ ਲੁਧਿਆਣਾ ਦੇ ਡੀਏਵੀ ਸਕੂਲ (DAV School) ਦੀ ਵਿਦਿਆਰਥਣ ਹੈ। ਉਸਨੇ ਸੀਯੂਈਟੀ ਯੂਜੀ 2025 ਵਿੱਚ ਆਲ ਇੰਡੀਆ ਚੋਂ 1 ਰੈਂਕ ਪ੍ਰਾਪਤ ਕਰਕੇ ਬਾਜ਼ੀ ਮਾਰੀ। ਸੀਯੂਈਟੀ ਯੂਜੀ ਪ੍ਰੀਖਿਆ (CUET UG Exam) ਵਿੱਚ ਦੇਸ਼ ਦੇ 13.5 ਲੱਖ ਉਮੀਦਵਾਰਾਂ ਵਿੱਚੋਂ ਅਨੰਨਿਆ ਜੈਨ ਰਾਸ਼ਟਰੀ ਪੱਧਰ ‘ਤੇ ਪਹਿਲੇ ਸਥਾਨ ‘ਤੇ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਦੀ ਇੰਸਟਾਗ੍ਰਾਮ ਪ੍ਰਭਾਵਕ ਪ੍ਰੀਤ ਜੱਟੀ ਦਾ ਰੋ-ਰੋ ਕੇ ਬੁਰਾ ਹਾਲ, ਦੇਖੋ VIDEO

ਅਨੰਨਿਆ ਜੈਨ (Ananya Jain CUET Toper) ਦੇ ਰਿਜ਼ਲਟ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ, ਜਦਕਿ ਅਨੰਨਿਆ ਜੈਨ ਨੇ ਇਸਦਾ ਸਾਰਾ ਸ਼ੈਅ ਆਪਣੀ ਮਾਂ ਨੂੰ ਦਿੱਤਾ ਹੈ। ਦੱਸ ਦਈਏ ਕਿ ਉਸਨੇ ਅਕਾਊਂਟੈਂਸੀ, ਬਿਜ਼ਨਸ ਸਟੱਡੀਜ਼, ਇਕਨਾਮਿਕਸ ਅਤੇ ਗਣਿਤ ਵਿੱਚ 100 ਫੀਸਦ, ਅੰਗਰੇਜ਼ੀ ਵਿੱਚ 99.99 ਫੀਸਦ ਅਤੇ 1225.93 ਦੇ ਸੰਚਤ ਸਕੋਰ ਨਾਲ 5 ਵਿਸ਼ਿਆਂ ਵਿੱਚ ਆਲ ਇੰਡੀਆ ਟਾਪ ਰੈਂਕਰ ਬਣ ਗਈ ਹੈ। ਅਨੰਨਿਆ ਨੇ ਹਿਟਬੁਲਸੇਅ ਲੁਧਿਆਣਾ (Ludhiana) ਨਾਲ ਸੀਯੂਈਟੀ ਯੂਜੀ ਲਈ ਤਿਆਰੀ ਕੀਤੀ ਸੀ।

Ananya Jain cuet
Ananya Jain cuet

ਡੀਏਵੀ ਸਕੂਲ ਦੀ ਵਿਦਿਆਰਥਣ

ਮੀਡੀਆ ਨਾਲ ਗੱਲਬਾਤ ਦੌਰਾਨ ਅਨੰਨਿਆ ਜੈਨ ਨੇ ਕਿਹਾ ਕਿ ਉਹ ਡੀਏਵੀ ਸਕੂਲ ਦੀ ਵਿਦਿਆਰਥਣ ਹੈ ਅਤੇ ਸੀਯੂਈਟੀ ਯੂਜੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਸਨੇ ਦੱਸਿਆ ਕਿ ਉਹ ਰੋਜ਼ਾਨਾ 2 ਘੰਟੇ ਅੰਗਰੇਜ਼ੀ ਪੜ੍ਹਦੀ ਸੀ। ਉਸਨੇ ਦੱਸਿਆ ਕਿ ਉਹ ਦਿੱਲੀ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੀ ਪੜ੍ਹਾਈ ਕਰਨ ਲਈ ਅੱਗੇ ਵਧੇਗੀ।

ਇਹ ਵੀ ਪੜ੍ਹੋ: ਪੰਜਾਬ ਦੀ ਇੰਸਟਾਗ੍ਰਾਮ ਪ੍ਰਭਾਵਕ ਪ੍ਰੀਤ ਜੱਟੀ ਦਾ ਰੋ-ਰੋ ਕੇ ਬੁਰਾ ਹਾਲ, ਦੇਖੋ VIDEO

ਉੱਥੇ ਹੀ ਦੱਸਿਆ ਕਿ ਉਸਦੇ ਮਾਪਿਆਂ ਅਤੇ ਅਧਿਆਪਕਾਂ ਨੇ ਉਸਦਾ ਬਹੁਤ ਸਾਥ ਦਿੱਤਾ ਹੈ। ਉੱਥੇ ਹੀ ਲੋਕਾਂ ਦਾ ਕਹਿਣਾ ਕਿ ਉਸਦੇ ਪਿਤਾ ਵੀ ਚਾਹੁੰਦੇ ਸਨ ਕਿ ਉਹ ਉਸੇ ਪੇਸ਼ੇ ਵਿੱਚ ਜਾਵੇ ,ਪਰ ਉਸਨੇ ਕਿਹਾ ਕਿ ਉਸਦੇ ਕੋਲ ਇੱਕ ਵਿਕਲਪ ਸੀ ਇਸ ਲਈ ਉਸਨੇ CUETUG ਲਈ ਤਿਆਰੀ ਕੀਤੀ।

Ananya Jain CUET Toper News
Ananya Jain CUET Toper News

ਪੜ੍ਹਾਈ ਲਈ ਉਤਸ਼ਾਹਿਤ

ਇਸ ਦੇ ਨਾਲ ਉਨ੍ਹਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਅੰਨਨਿਆ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਦੇ ਸਨ ਅਤੇ ਕਦੇ ਵੀ ਉਸਨੂੰ ਘਰੇਲੂ ਕੰਮ ਨਹੀਂ ਕਰਨ ਦਿੰਦੇ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਉਸਦੇ ਸੁਪਨੇ ਨੂੰ ਪੂਰਾ ਕਰਨ ਲਈ ਕਿਸੇ ਵੀ ਖੇਤਰ ਵਿੱਚ ਜਾਣ ਤੋਂ ਕਦੇ ਨਹੀਂ ਰੋਕਿਆ।

Leave a Comment