Thailand News: ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਤਣਾਅ, ਭਾਰਤੀ ਦੂਤਾਵਾਸ ਨੇ ਜਾਰੀ ਕੀਤੀ Advisory

ਪੰਜਾਬੀ ਬਾਣੀ, 26 ਜੁਲਾਈ 2025। Thailand News: ਜੇਕਰ ਤੁਸੀ ਵੀ ਜਾ ਰਹੇ ਹੋ ਥਾਈਲੈਂਡ (Thailand) ਤਾਂ ਪਹਿਲਾਂ ਜਰੂਰ ਖਬਰ ਪੜ੍ਹ ਲਓ ਨਹੀਂ ਤੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਥਾਈਲੈਂਡ ਅਤੇ ਕੰਬੋਡੀਆ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਤਣਾਅ ਆਪਣੇ ਸਿਖਰ ‘ਤੇ ਹੈ, ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਈਲੈਂਡ ਵਿੱਚ ਭਾਰਤੀ ਦੂਤਾਵਾਸ ਨੇ ਦੇਸ਼ ਦੇ ਨਾਗਰਿਕਾਂ ਲਈ ਇੱਕ ਯਾਤਰਾ ਸਲਾਹਕਾਰ ਜਾਰੀ ਕੀਤਾ ਹੈ।

ਥਾਈਲੈਂਡ ਦੀ ਸੈਰ-ਸਪਾਟਾ ਅਥਾਰਟੀ

ਦੱਸਿਆ ਜਾ ਰਿਹਾ ਹੈ ਕਿ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਭਾਰਤੀ ਦੂਤਾਵਾਸ ਦੇ ਅਧਿਕਾਰਤ ਹੈਂਡਲ ਦੁਆਰਾ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਗਈ ਹੈ। ਦੱਸ ਦੇਈਏ ਕਿ ਪੋਸਟ ਵਿੱਚ ਲਿਖਿਆ ਹੋਇਆ ਸੀ ਕਿ ਥਾਈਲੈਂਡ ਅਤੇ ਕੰਬੋਡੀਆ ਦੇ ਸੀਮਾ ਦੀ ਸਥਿਤੀ ਨੂੰ ਦੇਖਦੇ ਹੋਏ ਸਾਰੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਥਾਈਲੈਂਡ ਦੇ ਅਧਿਕਾਰਤ ਸਰੋਤ ਜਿਵੇਂ ਕਿ TAT ਨਿਊਜ਼ਰੂਮ ਵਰਗੇ ਅਧਿਕਾਰਤ ਥਾਈ ਸਰੋਤਾਂ ਤੋਂ ਅਪਡੇਟ ਲੈਂਦੇ ਰਹਿਣ । ਦੂਤਾਵਾਸ ਦੇ ਅਧਿਕਾਰੀਆਂ ਨੇ ਥਾਈਲੈਂਡ ਦੀ ਸੈਰ-ਸਪਾਟਾ ਅਥਾਰਟੀ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਵਿੱਚ ਥਾਈਲੈਂਡ ਦੇ ਸੱਤ ਖੇਤਰਾਂ ਦੀ ਯਾਤਰਾ ਦੇ ਵਿਰੁੱਧ ਸਲਾਹ ਦਿੱਤੀ ਗਈ ਸੀ।

Thailand News
Thailand News

 

ਇਨ੍ਹਾਂ ਖੇਤਰਾਂ ਵਿੱਚ ਯਾਤਰਾ ਦੀ ਮਨਾਹੀ

  • ਉਬੋਨ ਰਤਚਾਥਾਨੀ
  • ਸੁਰੀਨ
  • ਸਿਸਕੇਟ
  • ਬੁਰੀਰਾਮ
  • ਸਾ ਕਾਇਓ
  • ਚੰਤਬੂਰੀ
  • ਚੋਂਗ

ਸਰਹੱਦੀ ਚੌਕੀਆਂ ਅਤੇ ਸੈਲਾਨੀ ਸਥਾਨਾਂ ਨੂੰ ਅਸਥਾਈ ਤੌਰ ‘ਤੇ ਬੰਦ

ਦੱਸ ਦੇਈਏ ਕਿ TAT ਦੀ ਇੱਕ ਰਿਪੋਰਟ ਦੇ ਅਨੁਸਾਰ, ਰਾਇਲ ਥਾਈ ਆਰਮੀ ਨੇ ਸਰਹੱਦ ‘ਤੇ ਹਾਲ ਹੀ ਵਿੱਚ ਹੋਈਆਂ ਸੁਰੱਖਿਆ ਘਟਨਾਵਾਂ ਦੇ ਕਾਰਨ ਕਈ ਸਰਹੱਦੀ ਚੌਕੀਆਂ ਅਤੇ ਸੈਲਾਨੀ ਸਥਾਨਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੁਰੱਖਿਆ ਏਜੰਸੀਆਂ ਸਥਿਤੀ ‘ਤੇ ਨਜ਼ਰ ਰੱਖ ਰਹੀਆਂ ਹਨ। ਵਿਦੇਸ਼ੀ ਸੈਲਾਨੀਆਂ ਨੂੰ ਲਗਾਤਾਰ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ

ਇਹ ਵਿਵਾਦ ਪਹਿਲੀ ਵਾਰ 2013 ਵਿੱਚ ਸੰਯੁਕਤ ਰਾਸ਼ਟਰ ਦੀ ਅਦਾਲਤ ਵਿੱਚ ਹੱਲ ਹੋਇਆ ਸੀ, ਪਰ ਇਸ ਸਾਲ ਮਈ ਵਿੱਚ ਇੱਕ ਕੰਬੋਡੀਅਨ ਸੈਨਿਕ ਦੀ ਮੌਤ ਤੋਂ ਬਾਅਦ ਤਣਾਅ ਫਿਰ ਵਧ ਗਿਆ। ਜਿਸ ਤੋਂ ਬਾਅਦ ਥਾਈਲੈਂਡ ਨੇ ਕੰਬੋਡੀਅਨ ਰਾਜਦੂਤ ਨੂੰ ਕੱਢ ਦਿੱਤਾ ਅਤੇ ਆਪਣੇ ਰਾਜਦੂਤ ਨੂੰ ਵੀ ਵਾਪਸ ਬੁਲਾ ਲਿਆ।

 

Leave a Comment