Air India: ਜੈਪੁਰ ਤੋਂ ਭਰੀ ਉਡਾਣ ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਪੰਜਾਬੀ ਬਾਣੀ, 25 ਜੁਲਾਈ 2025। Air India: ਏਅਰ ਇੰਡੀਆ (Air India) ਦੀ ਉਡਾਣ AI-612 ਜੋ ਜੈਪੁਰ (Jaipur) ਹਵਾਈ ਅੱਡੇ ਤੋਂ ਮੁੰਬਈ ਲਈ ਰਵਾਨਾ ਹੋਈ ਸੀ, ਤਕਨੀਕੀ ਖਰਾਬੀ ਕਾਰਨ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਵਾਪਸ ਪਰਤ ਗਈ। ਦੱਸ ਦੇਈਏ ਕਿ ਇਹ ਜਹਾਜ਼ ਮੁੰਬਈ ਜਾ ਰਿਹਾ ਸੀ ਪਰ ਉਡਾਣ ਭਰਨ ਤੋਂ 18 ਮਿੰਟ ਬਾਅਦ ਹੀ ਤਕਨੀਕੀ ਖਰਾਬੀ ਆ ਗਈ, ਜਿਸ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਇਸਨੂੰ ਜੈਪੁਰ ਹਵਾਈ ਅੱਡੇ ‘ਤੇ ਵਾਪਸ ਉਤਾਰਨਾ ਪਿਆ।

Air India
Air India

 

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ

ਦੱਸ ਜਾ ਰਿਹਾ ਹੈ ਕਿ ਜਹਾਜ਼ ਵਿੱਚ ਸਵਾਰ ਯਾਤਰੀਆਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਾਇਲਟ ਨੇ ਸਮੇਂ ਸਿਰ ਤਕਨੀਕੀ ਖਰਾਬੀ ਦਾ ਪਤਾ ਲਗਾ ਲਿਆ ਅਤੇ ਏਟੀਸੀ (ਏਅਰ ਟ੍ਰੈਫਿਕ ਕੰਟਰੋਲ) ਨਾਲ ਸੰਪਰਕ ਕੀਤਾ ਅਤੇ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ। ਜਹਾਜ਼ ਦੇ ਉਤਰਨ ਤੋਂ ਬਾਅਦ, ਤਕਨੀਕੀ ਟੀਮ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਏਅਰ ਇੰਡੀਆ ਯਾਤਰੀਆਂ ਨੂੰ ਦੂਜੀ ਉਡਾਣ ਰਾਹੀਂ ਭੇਜਣ ਦਾ ਪ੍ਰਬੰਧ ਕਰ ਰਹੀ ਹੈ।

Leave a Comment