Jalandhar News: ਕਾਂਗਰਸ ਪਾਰਟੀ ਵਲੋ ਨਗਰ ਨਿਗਮ ਦੇ ਖਿਲਾਫ ਕੀਤਾ ਧਰਨਾ ਪ੍ਰਦਰਸ਼ਨ

ਪੰਜਾਬੀ ਬਾਣੀ, 25 ਜੁਲਾਈ 2025। Jalandhar News: ਅੱਜ ਕਾਂਗਰਸ ਪਾਰਟੀ (Congress Party) ਵਲੋ ਨਗਰ ਨਿਗਮ ਜਲੰਧਰ (Jalandhar) ਦਫਤਰ ਦੇ ਬਾਹਰ ਕਾਂਗਰਸੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋ ਆਮ ਆਦਮੀ ਪਾਰਟੀ ਅਤੇ ਨਗਰ ਨਿਗਮ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਤੇ ਜਲੰਧਰ ਸੈਂਟਰਲ, ਜਲੰਧਰ ਨਾਰਥ, ਜਲੰਧਰ ਕੈਂਟ, ਜਲੰਧਰ ਵੈਸਟ ਹਲਕੇ ਦੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਵਲੋ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸ਼ਨ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜੀ ਕੀਤੀ।

ਨਗਰ ਨਿਗਮ ਪ੍ਰਸ਼ਾਸ਼ਨ ਫੇਲ

ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ (Rajinder Berry), ਜਲੰਧਰ ਨਾਰਥ ਹਲਕੇ ਤੋ ਵਿਧਾਇਕ ਅਵਤਾਰ ਸਿੰਘ ਬਾਵਾ ਹੈਨਰੀ, ਜਲੰਧਰ ਵੈਸਟ ਹਲਕੇ ਤੋ ਇੰਚਾਰਜ ਸੁਰਿੰਦਰ ਕੋਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸ਼ਨ ਪੂਰੀ ਤਰਾਂ ਨਾਲ ਫੇਲ ਹੋ ਚੁੱਕਿਆ ਹੈ । ਜਲੰਧਰ ਸ਼ਹਿਰ ਦੇ ਲਗਭਗ ਸਾਰੇ ਵਾਰਡਾਂ ਵਿੱਚ ਸੀਵਰੇਜ ਜਾਮ ਪਏ ਹਨ, ਪੀਣ ਵਾਲਾ ਪਾਣੀ ਗੰਦਾ, ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਸ਼ਹਿਰ ਵਿੱਚ ਆਵਾਰਾ ਕੁਤਿਆ ਦੀ ਭਰਮਾਰ ਰੋਜ਼ਾਨਾ ਕੋਈ ਨਾ ਕੋਈ ਸ਼ਿਕਾਰ ਹੋ ਰਿਹਾ ।

Jalandhar Congress Protest
Jalandhar Congress Protest

 

ਅਧਿਕਾਰੀਆਂ ਦਾ ਘਿਰਾਓ ਕੀਤਾ

ਬਰਸਾਤੀ ਮੌਸਮ ਨੂੰ ਦੇਖਦਿਆ ਨਗਰ ਨਿਗਮ ਵਲੋ ਕੋਈ ਵੀ ਪ੍ਰਬੰਧ ਨਹੀ ਕੀਤਾ ਗਿਆ । ਨਾ ਹੀ ਰੋਡ ਗਲੀਆਂ ਦੀ ਸਫਾਈ ਕਰਵਾਈ ਅਤੇ ਨਾ ਹੀ ਕੌਂਸਲਰਾਂ ਨੂੰ ਹਾਲੇ ਤੱਕ 25-25 ਲਾਈਟਾਂ ਮਿਲੀਆ ਹਨ । ਸਾਰਾ ਨਗਰ ਨਿਗਮ ਪ੍ਰਸ਼ਾਸ਼ਨ ਅਤੇ ਅਧਿਕਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਹਨ ।

ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਜੋ ਵੀ ਸ਼ਹਿਰ ਵਿਚ ਵਿਕਾਸ ਅਤੇ ਸਾਫ਼ ਸਫ਼ਾਈ ਦੇ ਦਾਅਵੇ ਕਰ ਰਹੇ ਹਨ ਸਭ ਦਾਅਵੇ ਖੋਖਲੇ ਹਨ । ਕਾਂਗਰਸੀ ਆਗੂਆ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਾਂਗਰਸੀ ਕੌਂਸਲਰਾਂ ਦੇ ਕੰਮ ਨਾ ਕੀਤੇ ਤਾਂ ਇਨਾਂ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ । ਸਾਰੇ ਸ਼ਹਿਰ ਦਾ ਬਹੁਤ ਬੁਰਾ ਹਾਲ ਹੈ । ਇਸ ਤੋ ਪਹਿਲਾ ਵੀ ਬਹੁਤ ਸਰਕਾਰਾਂ ਆਈਆਂ ਪਰ ਬਰਸਾਤ ਤੋ ਬਾਅਦ ਬਹੁਤ ਬੁਰਾ ਹਾਲ ਹੋਇਆ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੜ੍ਹ ਗਿਆ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਪਰ ਆਮ ਜਨਤਾ ਦੀ ਕੋਈ ਸੁਣਵਾਈ ਨਹੀ ਹੈ ।

Congress Party
Congress Party

 

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ

ਇਸ ਮੌਕੇ ਤੇ ਪਰਮਜੋਤ ਸਿੰਘ ਸ਼ੈਰੀ ਚੱਢਾ ਸੀਨੀਅਰ ਮੀਤ ਪ੍ਰਧਾਨ ਜਲੰਧਰ ਸ਼ਹਿਰੀ, ਬਲਾਕ ਪ੍ਰਧਾਨ ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਟੋਨੂੰ, ਹਰਮੀਤ ਸਿੰਘ, ਜਗਜੀਤ ਕੰਬੋਜ, ਦੀਪਕ ਸ਼ਰਮਾ ਮੋਨਾ, ਕੰਚਨ ਠਾਕੁਰ ਪ੍ਰਧਾਨ ਮਹਿਲਾ ਕਾਂਗਰਸ, ਰਣਦੀਪ ਲੱਕੀ ਸੰਧੂ ਪ੍ਰਧਾਨ ਯੂਥ ਕਾਂਗਰਸ, ਐਡਵੋਕੇਟ ਰਜਿੰਦਰ ਚੌਹਾਨ ਚੇਅਰਮੈਨ ਐਸ ਸੀ ਸੈੱਲ, ਨਰੇਸ਼ ਵਰਮਾ ਚੇਅਰਮੈਨ ਬੀ ਸੀ ਸੈੱਲ, ਗੁਰਜੀਤ ਕਾਹਲੋਂ ਚੇਅਰਮੈਨ ਲੀਗਲ ਸੈਲ, ਮਨਮੋਹਨ ਬਿੱਲਾ ਚੇਅਰਮੈਨ ਸਪੋਰਟਸ ਸੈੱਲ, ਰੋਹਨ ਚੱਢਾ ਚੇਅਰਮੈਨ ਸੋਸ਼ਲ ਮੀਡੀਆ, ਰਾਕੇਸ਼ ਕੁਮਾਰ, ਭਗਤ ਬਿਸ਼ਨ ਦਾਸ, ਸੁਖਵਿੰਦਰ ਸੁੱਚੀ ਪਿੰਡ, ਜਤਿੰਦਰ ਜੋਨੀ, ਮਨਦੀਪ ਜੱਸਲ, ਮੰਗਾ ਮੁੱਧੜ, ਮਨੋਜ ਮਨੂੰ, ਜਗਦੀਸ਼ ਗੱਗ, ਜਗਜੀਤ ਜੀਤਾ, ਦੀਨਾ ਨਾਥ, ਸੁਰਿੰਦਰ ਪੱਪਾ, ਮੌਜੂਦ ਸਨ ।

Leave a Comment