ਪੰਜਾਬੀ ਬਾਣੀ, 24 ਜੁਲਾਈ 2025। Trade Agreement: ਜਿਵੇਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਏ ਦਿਨ ਦੇਸ਼ ਦੇ ਵਿਕਾਸ ਵਿੱਚ ਵਾਧਾ ਹੁੰਦਾ ਰਹੇ ।ਇਸ ਲਈ ਆਏ ਦਿਨ ਉਹ ਕੋਈ ਨਾ ਕੋਈ ਨਵੀਂ ਨੀਤੀ ਤੇ ਵਿਕਾਸ ਕਰਨ ਵਿਦੇਸ਼ੀ ਯਾਤਰਾ ਕਰਦੇ ਹਨ। ਅੱਜ ਵੀ ਭਾਰਤ (India) ਅਤੇ ਬ੍ਰਿਟੇਨ (Britain) ਵਿਚਕਾਰ ਮੁਕਤ ਵਪਾਰ ਸਮਝੌਤੇ ‘ਤੇ ਮੋਹਰ ਲੱਗ ਗਈ ਹੈ ।
99 ਫੀਸਦ ਟੈਰਿਫ ਘਟਾਏਗਾ
ਦੱਸ ਦੇਈਏ ਕਿ ਇਸ ਸਮਝੌਤੇ ‘ਤੇ ਪ੍ਰਧਾਨ ਮੰਤਰੀ ਮੋਦੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਮੌਜੂਦਗੀ ਵਿੱਚ ਦਸਤਖਤ ਕੀਤੇ ਗਏ। ਇਸ ਵਪਾਰ ਸਮਝੌਤੇ ਦੇ ਤਹਿਤ, ਬ੍ਰਿਟੇਨ 99 ਫੀਸਦ ਭਾਰਤੀ ਉਤਪਾਦਾਂ ਅਤੇ ਸੇਵਾਵਾਂ ‘ਤੇ ਟੈਰਿਫ ਘਟਾਏਗਾ।

ਜਦਕਿ ਇਸ ਵਪਾਰ ਸਮਝੌਤੇ ਰਾਹੀਂ ਬ੍ਰਿਟੇਨ ਦੇ 90 ਫੀਸਦ ਉਤਪਾਦਾਂ ਨੂੰ ਘੱਟੋ-ਘੱਟ ਪੱਧਰ ‘ਤੇ ਲਿਆਂਦਾ ਜਾਵੇਗਾ।ਦੱਸਿਆ ਜਾ ਰਿਹਾ ਹੈ ਕਿ ਇਸ ਸਮਝੌਤੇ ਮਗਰੋਂ ਭਾਰਤੀ ਬਾਜ਼ਾਰ ਵਿੱਚ ਵਿਦੇਸ਼ੀ ਸਾਮਾਨ ਸਸਤਾ ਹੋ ਜਾਵੇਗਾ, ਜਦੋਂ ਕਿ ਭਾਰਤ ਤੋਂ ਨਿਰਯਾਤ ਵਿੱਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ। ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਅਤੇ ਮਾਹਿਰਾਂ ਨੇ ਇਸ ਸਮਝੌਤੇ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਬ੍ਰਿਟਿਸ਼ ਪ੍ਰਧਾਨ ਮੰਤਰੀ ਸਟਾਰਮਰ ਨੇ ਕਿਹਾ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਿਸ ਇਤਿਹਾਸਕ ਮੁਕਤ ਵਪਾਰ ਸਮਝੌਤੇ ‘ਤੇ ਦਸਤਖਤ ਕਰਨ ਜਾ ਰਹੇ ਹਨ, ਉਹ ਨੌਕਰੀਆਂ ਅਤੇ ਆਰਥਿਕ ਵਿਕਾਸ ਲਈ ਇੱਕ ਵੱਡੀ ਜਿੱਤ ਹੈ। ਇਸ ਸਮਝੌਤੇ ਤਹਿਤ ਟੈਰਿਫ ਵਿੱਚ ਕਮੀ ਨਾਲ ਕੱਪੜੇ, ਜੁੱਤੀਆਂ ਅਤੇ ਭੋਜਨ ਉਤਪਾਦਾਂ ਦੀਆਂ ਕੀਮਤਾਂ ਸਸਤੀਆਂ ਹੋ ਜਾਣਗੀਆਂ।
ਕਿਸਨੂੰ ਹੋਵੇਗਾ ਫਾਇਦਾ ?
ਭਾਰਤ ਅਤੇ ਯੂਕੇ ਵਿਚਕਾਰ ਹੋਏ ਇਸ ਸੌਦੇ ਨਾਲ ਉਨ੍ਹਾਂ ਭਾਰਤੀ ਕਾਰੋਬਾਰੀਆਂ ਨੂੰ ਫਾਇਦਾ ਹੋਵੇਗਾ ਜੋ ਦਾਲਾਂ, ਚੌਲ, ਸੁੱਕੇ ਮੇਵੇ, ਮਸਾਲੇ ਆਦਿ ਵਰਗੀਆਂ ਖਾਣ-ਪੀਣ ਦੀਆਂ ਚੀਜ਼ਾਂ ਭੇਜਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਵੀ ਜੋ ਬ੍ਰਿਟੇਨ ਵਿੱਚ ਅਜਿਹੀਆਂ ਚੀਜ਼ਾਂ ਖਰੀਦਦੇ ਹਨ। ਸ਼ਰਾਬ, ਬੀਅਰ ਅਤੇ ਭੋਜਨ ਉਤਪਾਦਾਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ – ਪਹਿਲਾਂ ਭਾਰਤ ਤੋਂ ਸ਼ਰਾਬ ਭੇਜਣ ‘ਤੇ 150% ਟੈਕਸ ਸੀ, ਹੁਣ ਉਹ ਵੀ ਘਟਾ ਦਿੱਤਾ ਜਾਵੇਗਾ। ਹੁਣ ਵਾਹਨ, ਕੱਪੜੇ, ਤਕਨਾਲੋਜੀ ਉਤਪਾਦ ਵਰਗੀਆਂ ਬਹੁਤ ਸਾਰੀਆਂ ਚੀਜ਼ਾਂ ਦੋਵਾਂ ਦੇਸ਼ਾਂ ਵਿੱਚ ਪਹਿਲਾਂ ਨਾਲੋਂ ਸਸਤੀਆਂ ਮਿਲ ਸਕਦੀਆਂ ਹਨ। ਦੋਵਾਂ ਦੇਸ਼ਾਂ ਵਿੱਚ ਨੌਕਰੀਆਂ ਵੱਧਣ ਦੀ ਸੰਭਾਵਨਾ ਹੈ।