Punjab News: ਲੁਧਿਆਣਾ ’ਚ ਭੀਖ ਮੰਗਣ ਤੋਂ ਛੁਡਾਏ ਗਏ ਅੱਠ ਬੱਚਿਆਂ ਦੇ ਲਏ ਗਏ ਡੀਐੱਨਏ ਸੈਂਪਲ

ਪੰਜਾਬੀ ਬਾਣੀ, 24 ਜੁਲਾਈ 2025। Punjab News: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਾਨ ਸਰਕਾਰ ਦੇ ਪੰਜਾਬ (Punjab)  ਨੂੰ ਭਿਖਾਰੀ ਮੁਕਤ ਬਣਾਉਣ ਲਈ ਜੀਵਨਜੋਤ-2 ਮੁਹਿੰਮ ਸ਼ੁਰੂ ਕੀਤੀ ਗਈ ਹੈ। ਦੱਸ ਦੇਈਏ ਕਿ ਬੁੱਧਵਾਰ ਨੂੰ ਲੁਧਿਆਣਾ ਵਿੱਚ ਬੀਤੇ ਦਿਨੀ 18 ਬੱਚਿਆਂ ’ਚੋਂ ਅੱਠ ਬੱਚਿਆਂ ਤੇ ਉਨ੍ਹਾਂ ਨੂੰ ਆਪਣਾ ਦੱਸਣ ਵਾਲਿਆਂ ਦੇ ਡੀਐੱਨਏ ਸੈਂਪਲ ਲਏ ਗਏ ਹਨ। ਸੈਂਪਲ ਹੋਣ ਤੋਂ ਬਾਅਦ ਮੋਹਾਲੀ ਭੇਜੇ ਗਏ ਹਨ।

ਬੱਚਿਆਂ ਦੇ ਡੀਐੱਨਏ ਸੈਂਪਲ

ਦੱਸਿਆ ਜਾ ਰਿਹਾ ਹੈ ਕਿ 10 ਤੋਂ 15 ਦਿਨਾਂ ’ਚ ਇਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਬੱਚੇ ਆਖ਼ਰ ਕਿਸ ਦੇ ਹਨ? ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬਠਿੰਡਾ ’ਚ ਸੱਤ ਬੱਚਿਆਂ ਦੇ ਡੀਐੱਨਏ ਸੈਂਪਲ ਗਏ ਹਨ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੂਬੇ ਨੂੰ ਭਿਖਾਰੀ ਮੁਕਤ ਬਣਾਉਣ ਲਈ ਬੱਚਿਆਂ ਤੇ ਉਹਨਾਂ ਦੇ ਕਰੀਬੀਆਂ ਦੇ ਡੀ.ਐਨ.ਏ ਸੈਂਪਲ ਲਾਏ ਜਾ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾਵੇਗਾ ਕਿ ਆਖ਼ਰ ਇਹ ਬੱਚੇ ਕਿਸ ਦੇ ਹਨ?

Begging Children
Begging Children

 

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ

ਜਿਹੜੇ ਲੋਕ ਬੱਚੇ ਆਪਣਾ ਹੋਣ ਦਾ ਸਬੂਤ ਦੇਣਗੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਵੇਗਾ ਬਾਕੀ ਦੇ ਡੀਐੱਨਏ ਟੈਸਟ ਕਰਵਾਏ ਜਾਣਗੇ। ਇਸ ਦੌਰਾਨ ਜਿਨ੍ਹਾਂ ਦਾ ਡੀਐੱਨਏ ਮਿਲਾਣ ਨਹੀਂ ਹੋਵੇਗਾ ਉਨ੍ਹਾਂ ਬੱਚਿਆਂ ਨੂੰ ਸਰਕਾਰ ਆਪਣੀ ਨਿਗਰਾਨੀ ’ਚ ਲੈ ਕੇ ਉਨ੍ਹਾਂ ਦੇ ਮਾਂ-ਬਾਪ ਦੀ ਪਛਾਣ ਕਰਨ ਦਾ ਯਤਨ ਕਰੇਗੀ ਤੇ ਇਨ੍ਹਾਂ ਬੱਚਿਆਂ ਨੂੰ ਆਪਣਾ ਦੱਸਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Begging Children
Begging Children

ਜ਼ਿਕਰਯੋਗ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਦਾ ਅਸਰ ਵੀ ਸ਼ਹਿਰਾਂ ਵਿੱਚ ਵੀ ਦਿਖਾਈ ਦੇਣ ਲੱਗ ਗਿਆ ਹੈ। ਜਿਨ੍ਹਾਂ ਚੌਕਾਂ ’ਤੇ ਹਮੇਸ਼ਾ ਭੀਖ ਮੰਗਦੇ ਬੱਚੇ ਨਜ਼ਰ ਆਉਂਦੇ ਹਨ, ਉੱਥੇ ਕੋਈ ਵੀ ਨਹੀਂ ਦਿਖਾਈ ਦੇ ਰਿਹਾ। ਖ਼ਾਸ ਗੱਲ ਇਹ ਹੈ ਕਿ ਇਹੋ ਜਿਹੇ ਲੋਕਾਂ ਨੇ ਹੁਣ ਆਪਣਾ ਟਿਕਾਣਾ ਬਦਲ ਲਿਆ ਹੈ। ਹੁਣ ਇਹ ਲੋਕ ਧਾਰਮਿਕ ਥਾਵਾਂ ਦੇ ਆਲੇ ਦੁਆਲੇ ਦਿਖਾਈ ਦੇਣ ਲੱਗੇ ਹਨ। ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਇਹੋ ਜਿਹੀਆਂ ਥਾਵਾਂ ’ਤੇ ਵੀ ਮੁਹਿੰਮ ਚਲਾ ਕੇ ਬੱਚਿਆਂ ਨੂੰ ਮੁਕਤ ਕਰਵਾਇਆ ਜਾਵੇਗਾ।

Leave a Comment