Amrinder Gill: ਪੰਜਾਬੀ ਸਿਨੇਮਾ ਨੂੰ ਲੱਗਾ ਵੱਡਾ ਝਟਕਾ , ਅਮਰਿੰਦਰ ਗਿੱਲ ਦੀ ਫਿਲਮ ਨੂੰ ਨਹੀਂ ਮਿਲਿਆ CBFC ਸਰਟੀਫਿਕੇਟ

ਪੰਜਾਬੀ ਬਾਣੀ, 23 ਜੁਲਾਈ 2025। Amrinder Gill:  ਪੰਜਾਬ ਵਿੱਚ ਪੰਜਾਬੀ ਲੋਕਾਂ ਨੂੰ ਪੰਜਾਬੀ ਫ਼ਿਲਮਾਂ ਦਾ ਬਹੁਤ ਸ਼ੋਂਕ ਹੁੰਦਾ ਹੈ । ਪਰ ਇਸ ਸਮੇ ਦੀ ਵੱਡੀ ਖਬਰ ਪੰਜਾਬੀ ਸਿਨੇਮਾ ਤੋਂ ਆ ਰਹੀ ਹੈ ਦੱਸ ਦੇਈਏ ਕਿ ਪੰਜਾਬੀ ਸਿਨੇਮਾ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਦੱਸ ਦੇਈਏ ਕਿ ਜੋ ਸੁਪਰਹਿੱਟ ਫਿਲਮ ‘ਚੱਲ ਮੇਰਾ ਪੁੱਤ’ ਦੇ ਚੌਥੇ ਸੀਜ਼ਨ ਨੂੰ ਅਜੇ ਤੱਕ ਭਾਰਤ ਵਿੱਚ ਰਿਲੀਜ਼ ਹੋਣ ਦੀ ਮਨਜ਼ੂਰੀ ਨਹੀਂ ਮਿਲੀ ਹੈ।

ਫਿਲਮ ਰਿਲੀਜ਼ ਵਿੱਚ ਰੁਕਾਵਟ

ਜਿਵੇਂ ਕਿ ਤੁਹਾਨੂੰ ਪਤਾ ਹੈ ਇਸ ਫਿਲਮ ਵਿੱਚ ਪ੍ਰਸਿੱਧ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ (Amrinder Gill) ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਪਰ ਇਸ ਫਿਲਮ ਵਿੱਚ ਕੁੱਝ ਪਾਕਿਸਤਾਨੀ ਅਦਾਕਾਰ ਸ਼ਾਮਿਲ ਹਨ ਜਿਨ੍ਹਾਂ ਦੀ ਮੌਜੂਦਗੀ ਇਸਦੀ ਰਿਲੀਜ਼ ਵਿੱਚ ਰੁਕਾਵਟ ਬਣ ਰਹੀ ਹੈ। ਹਾਲਾਂਕਿ, ਪ੍ਰਬੰਧਕਾਂ ਦੁਆਰਾ ਫਿਲਮ ਦੀ ਰਿਲੀਜ਼ ਮਿਤੀ 1 ਅਗਸਤ ਨਿਰਧਾਰਤ ਕੀਤੀ ਗਈ ਹੈ।

Amrinder Gill
Amrinder Gill

 

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ

ਪਰ, ਜੇਕਰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਦਾ ਹੈ , ਤਾਂ ਇਹ ਸਪੱਸ਼ਟ ਹੈ ਕਿ ਇਹ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ, ਪਰ ਦਰਸ਼ਕ ਇਸਨੂੰ ਭਾਰਤ ਵਿੱਚ ਨਹੀਂ ਦੇਖ ਸਕਣਗੇ।ਇਸ ਤੋਂ ਪਹਿਲਾਂ, ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’ ਵੀ ਇਸ ਵਿਰੋਧ ਦਾ ਸ਼ਿਕਾਰ ਹੋ ਗਈ ਸੀ। ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਦੀ ਮੌਜੂਦਗੀ ਕਾਰਨ, ਇਸਨੂੰ ਭਾਰਤ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਸੀ। ਇਨ੍ਹਾਂ ਦੋਵਾਂ ਫਿਲਮਾਂ ਦੇ ਪਹਿਲੇ ਪਾਰਟ ਸੁਪਰਹਿੱਟ ਰਹੇ ਹਨ।

ਪੰਜਾਬੀ ਫਿਲਮਾਂ ਗਲਤ ਬਿਆਨ ਦਿੱਤੇ ਗਏ

ਦੱਸ ਦੇਈਏ ਕਿ ਇਫਤਿਖਾਰ ਠਾਕੁਰ ਨੇ ਪੰਜਾਬੀ ਫਿਲਮਾਂ ਬਾਰੇ ਗਲਤ ਬਿਆਨ ਦਿੱਤੇ ਸਨ। ਇੱਕ ਬਿਆਨ ਵਿੱਚ, ਉਨ੍ਹਾਂ ਨੇ ਕਿਹਾ – ਭਾਰਤ ਦੇ ਪੰਜਾਬ ਵਿੱਚ ਮੇਰੀਆਂ ਲਗਭਗ 16 ਫਿਲਮਾਂ ਸਾਈਨ ਸੀ। ਸਾਨੂੰ ਕਿਹਾ ਗਿਆ ਸੀ ਕਿ ਅਸੀਂ ਤੁਹਾਡਾ ਬਾਈਕਾਟ ਕਰਾਂਗੇ। ਇਸ ‘ਤੇ ਮੈਂ ਜਵਾਬ ਦਿੱਤਾ ਕਿ ਤੁਹਾਡੇ ਵਿੱਚ ਬਾਈਕਾਟ ਕਰਨ ਦੀ ਹਿੰਮਤ ਨਹੀਂ ਹੈ, ਬਾਈਕਾਟ ਤਾਂ ਅਸੀ ਕਰਦੇ ਹਾਂ।

ਇਫਤਿਖਾਰ ਨੇ ਅੱਗੇ ਕਿਹਾ- ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾਂ 9 ਫਿਲਮਾਂ ਬਣਾਈਆਂ ਗਈਆਂ, ਪਰ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਚੱਲੀ। ਪਾਕਿਸਤਾਨੀ ਕਲਾਕਾਰ ਪੰਜਾਬ ਵਿੱਚ ਬਣੀਆਂ ਫਿਲਮਾਂ ਵਿੱਚ ਸੰਵਾਦਾਂ ਸਮੇਤ ਕਈ ਮਹੱਤਵਪੂਰਨ ਕੰਮ ਕਰਦੇ ਹਨ। ਪਾਕਿਸਤਾਨੀ ਕਲਾਕਾਰਾਂ ਦੁਆਰਾ ਬਣਾਈਆਂ ਗਈਆਂ ਸਾਰੀਆਂ ਫਿਲਮਾਂ ਹਰ ਵਾਰ ਹਿੱਟ ਰਹੀਆਂ ਹਨ। ਪੰਜਾਬੀ ਇੰਡਸਟਰੀ ਨੇ ਸਾਡੇ ਕਲਾਕਾਰਾਂ ‘ਤੇ 300 ਤੋਂ 350 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

Amrinder Gill
Amrinder Gill

 

ਇੰਡਸਟਰੀ ਵਿੱਚ ਵਿਵਾਦ

ਦੱਸ ਦੇਈਏ ਕਿ ਫਿਲਮ ਦੀ ਰਿਲੀਜ਼ ਲਈ ਅਜੇ ਲਗਭਗ ਇੱਕ ਹਫ਼ਤਾ ਬਾਕੀ ਹੈ। ਇਸ ਦੌਰਾਨ, ਜੇਕਰ ਸੈਂਸਰ ਬੋਰਡ ਸਰਟੀਫਿਕੇਟ ਵੀ ਦੇ ਦਿੰਦਾ ਹੈ, ਤਾਂ ਵੀ ਇਹ ਫਿਲਮ ਇੰਡਸਟਰੀ ਵਿੱਚ ਵਿਵਾਦ ਪੈਦਾ ਕਰ ਸਕਦਾ ਹੈ। ਦਰਅਸਲ, ਸਰਦਾਰ ਜੀ-3 ਫਿਲਮ ਨੂੰ ਭਾਰਤ ਵਿੱਚ ਸਿਰਫ਼ ਇੱਕ ਅਦਾਕਾਰਾ ਹਨੀਆ ਆਮਿਰ ਕਾਰਨ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਸੀ।

ਜੇਕਰ ਸੈਂਸਰ ਬੋਰਡ ਹੁਣ ਇਸ ਫਿਲਮ ਨੂੰ ਸਰਟੀਫਿਕੇਟ ਦਿੰਦਾ ਹੈ, ਤਾਂ ਇਸ ਨਾਲ ਪੂਰੇ ਫਿਲਮ ਇੰਡਸਟਰੀ ਵਿੱਚ ਵਿਵਾਦ ਪੈਦਾ ਹੋਣਾ ਤੈਅ ਹੈ। ਜਦੋਂ ਕਿ ਇਸ ਫਿਲਮ ਵਿੱਚ ਇੱਕ ਤੋਂ ਵੱਧ ਪਾਕਿਸਤਾਨੀ ਕਲਾਕਾਰ ਹਨ ਅਤੇ ਖਾਸ ਕਰਕੇ ਪਾਕਿਸਤਾਨੀ ਕਲਾਕਾਰ ਇਫਤਿਖਾਰ ਠਾਕੁਰ ਵੀ ਇਸ ਵਿੱਚ ਹਨ।

 

Leave a Comment