Punjab Weather Update: ਪੰਜਾਬ ‘ਚ ਅੱਜ 6 ਜ਼ਿਲ੍ਹਿਆਂ ਲਈ ਭਾਰੀ ਬਾਰਿਸ਼ ਦੀ ਚੇਤਾਵਨੀ, 24 ਜੁਲਾਈ ਤੱਕ ਅਲਰਟ ਜਾਰੀ

ਪੰਜਾਬੀ ਬਾਣੀ, 22 ਜੁਲਾਈ 2025। Punjab Weather Update: ਮੌਸਮ ਵਿਗਿਆਨ ਕੇਂਦਰ ਵੱਲੋਂ ਪੰਜਾਬ (Punjab) ਵਿੱਚ 24 ਜੁਲਾਈ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਵੀ ਰਾਜ ਦੇ 6 ਜ਼ਿਲ੍ਹਿਆਂ ਵਿੱਚ ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਸਧਾਰਨ ਰਹੇਗਾ।

ਹਿਮਾਚਲ ਪ੍ਰਦੇਸ਼ ਵਿੱਚ ਪੈਂ ਰਹੇ ਮੀਂਹ ਦਾ ਅਸਰ ਹੁਣ ਡੈਮਾਂ ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਪੰਡੋਹ ਡੈਮ ਦੇ 5 ਗੇਟ ਖੋਲ੍ਹੇ ਗਏ। ਬੀਬੀਐਮਬੀ ਪ੍ਰਸ਼ਾਸਨ ਵੱਲੋਂ ਸਾਵਧਾਨੀ ਵਜੋਂ ਕਾਰਵਾਈ ਕਰਦਿਆਂ ਡੈਮ ਤੋਂ ਲਗਭਗ 42,000 ਕਿਊਸੈਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਗਿਆ। ਡੈਮ ਦਾ ਜਲ ਪੱਧਰ ਲਗਭਗ 2920 ਫੁੱਟ ਰਿਕਾਰਡ ਕੀਤਾ ਗਿਆ, ਜੋ ਹਾਲੇ ਖਤਰੇ ਦੇ ਨਿਸ਼ਾਨ 2941 ਫੁੱਟ ਤੋਂ ਕਾਫੀ ਘੱਟ ਹੈ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
Weather News
Weather News

 

ਪੰਡੋਹ ਡੈਮ ਦੇ ਪੰਜਵੇਂ ਗੇਟ ਖੁੱਲਣ ਦੇ ਬਾਅਦ ਬਿਆਸ ਦਰਿਆ ਦੇ ਜਲ ਪੱਧਰ ਵਿੱਚ ਵਾਧਾ ਹੋ ਗਿਆ ਹੈ। ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਬੀਬੀਐਮਬੀ ਪ੍ਰਬੰਧਨ ਨੇ ਲੋਕਾਂ ਨੂੰ ਬਿਆਸ ਦਰਿਆ ਦੀ ਦਿਸ਼ਾ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ।

ਤਾਪਮਾਨ ‘ਚ ਆਈ ਕਮੀ

ਪੰਜਾਬ ਦੇ ਅਧਿਕਤਰ ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਮੀਂਹ ਦੇਖਣ ਨੂੰ ਮਿਲਿਆ, ਜਿਸ ਕਾਰਨ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 5.7 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ। ਇਹ ਤਾਪਮਾਨ ਆਮ ਤੌਰ ‘ਤੇ ਦਰਜ ਹੋਣ ਵਾਲੇ ਤਾਪਮਾਨ ਨਾਲੋਂ 2.7 ਡਿਗਰੀ ਸੈਲਸੀਅਸ ਘੱਟ ਰਿਹਾ। ਰਾਜ ਵਿੱਚ ਸਭ ਤੋਂ ਵੱਧ ਤਾਪਮਾਨ 36°C ਬਠਿੰਡਾ ਵਿੱਚ ਰਿਕਾਰਡ ਕੀਤਾ ਗਿਆ।

ਇਸ ਤੋਂ ਇਲਾਵਾ, ਹੁਸ਼ਿਆਰਪੁਰ ਵਿੱਚ 96 ਮੀਮੀ, ਲੁਧਿਆਣਾ ਵਿੱਚ 10.6 ਮੀਮੀ, ਪਠਾਨਕੋਟ ਵਿੱਚ 17 ਮੀਮੀ ਅਤੇ ਮੋਹਾਲੀ ਵਿੱਚ 10 ਮੀਮੀ ਮੀਂਹ ਦਰਜ ਹੋਇਆ।

Weather Update
Weather Update

 

ਅਗਲੇ 4 ਦਿਨਾਂ ਲਈ ਚੇਤਾਵਨੀ ਜਾਰੀ

22 ਜੁਲਾਈ: ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਕੋਈ ਚੇਤਾਵਨੀ ਨਹੀਂ ਜਾਰੀ ਕੀਤੀ ਗਈ। ਹਾਲਾਂਕਿ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

23 ਜੁਲਾਈ: ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

24 ਜੁਲਾਈ: ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਹੈ।

25 ਜੁਲਾਈ: ਸੂਬੇ ਭਰ ਵਿੱਚ ਕੋਈ ਚੇਤਾਵਨੀ ਨਹੀਂ ਹੈ, ਮੌਸਮ ਆਮ ਰਹਿਣ ਦੀ ਉਮੀਦ ਹੈ।

ਪੰਜਾਬ ਦੇ ਮੁੱਖ ਸ਼ਹਿਰਾਂ ਦਾ ਮੌਸਮ:

ਅੰਮ੍ਰਿਤਸਰ: ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮੀਂਹ ਵੀ ਹੋ ਸਕਦਾ ਹੈ। ਤਾਪਮਾਨ 27 ਤੋਂ 30 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਜਲੰਧਰ: ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮੀਂਹ ਵੀ ਹੋ ਸਕਦਾ ਹੈ। ਤਾਪਮਾਨ 27 ਤੋਂ 30 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਲੁਧਿਆਣਾ: ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮੀਂਹ ਵੀ ਹੋ ਸਕਦਾ ਹੈ। ਤਾਪਮਾਨ 27 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਪਟਿਆਲਾ: ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮੀਂਹ ਵੀ ਹੋ ਸਕਦਾ ਹੈ। ਤਾਪਮਾਨ 25 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਮੋਹਾਲੀ: ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮੀਂਹ ਵੀ ਹੋ ਸਕਦਾ ਹੈ। ਤਾਪਮਾਨ 25 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

Leave a Comment